ਸਿਆਹਫਾਮ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮ ਨੂੰ ਠਹਿਰਾਇਆ ਗਿਆ ਦੋਸ਼ੀ

TeamGlobalPunjab
1 Min Read

ਵਰਲਡ ਡੈਸਕ :- ਸਿਆਹਫਾਮ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮ ਨੂੰ ਦੋਸ਼ੀ ਪਾਇਆ ਗਿਆ ਹੈ। 46 ਸਾਲ ਦੇ ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਮਈ ਨੂੰ ਸਿਗਰਟ ਦੇ ਪੈਕੇਟ ਲਈ 20 ਡਾਲਰ ਦੇ ਨਕਲੀ ਨੋਟ ਚਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਲਾਜ਼ਮ  ਡੈਰੇਕ ਚੌਵਿਨ ਨੇ ਆਪਣੇ ਗੋਡੇ ਨਾਲ ਫਲਾਇਡ ਦਾ ਗਲ਼ਾ ਦਬਿਆ ਤੇ ਦਮ ਘੁੱਟਣ ਨਾਲ ਫਲਾਇਡ ਦੀ ਮੌਤ ਹੋ ਗਈ।

ਦੱਸ ਦਈਏ ਪੁਲਿਸ ਮੁਲਾਜ਼ਮ ਦੇ ਇਸ ਰਵੱਈਏ ਕਰਕੇ ਪੂਰੇ ਦੇਸ਼ ‘ਚ ਪ੍ਰਦਰਸ਼ਨ ਹੋਏ। ਦਬਾਅ ਵਧਿਆ ਤਾਂ ਡੈਰੇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਕੋਰਟ ਕੇਸ ਚੱਲਿਆ। ਹੁਣ 6 ਸਿਆਹਫਾਮ ਤੇ 6 ਸਿਆਹਫਾਮ ਜੱਜਾਂ ਦੀ ਜਿਊਰੀ ਨੇ ਕਰੀਬ 10 ਘੰਟਿਆਂ ਦੇ ਵਿਟਾਰ-ਵਟਾਂਦਰੇ ਤੋਂ ਬਾਅਦ ਡੈਰੇਕ ਨੂੰ ਸਾਰੇ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਹੈ।

ਫਿਲਹਾਲ ਸਜ਼ਾ ਦਾ ਐਲਾਨ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕਈ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ‘ਚ ਕਈ ਲੋਕਾਂ ਨੇ ਖੁਸ਼ੀ ਮਨਾਈ। ਉੱਥੇ ਹੀ ਕਈ ਸੰਸਦ ਮੈਂਬਰਾਂ ਨੇ ਵੀ ਇਸ ਨੂੰ ਨਿਆਂ ਦੀ ਜਿੱਤ ਦੱਸਿਆ। ਡੈਰੇਕ ਦੀ ਜ਼ਮਾਨਤ ਰੱਦ ਹੋ ਗਈ ਹੈ ਤੇ ਦੋਸ਼ੀ ਠਹਿਰਾਏ ਜਾਂਦੇ ਹੀ ਉਸ ਨੂੰ ਹਥਕੜੀ ਪਹਿਨਾ ਕੇ ਲਿਜਾਇਆ ਗਿਆ ਹੈ।

TAGGED: , ,
Share this Article
Leave a comment