ਨਿਊਜ਼ ਡੈਸਕ: ਇਕ ਪੋਲਿਟੈਕਨਿਕ ਕਾਲਜ ਦੇ ਬੁਆਇਜ਼ ਹੋਸਟਲ ‘ਚੋਂ 2 ਕਿੱਲੋਗ੍ਰਾਮ ਗਾਂਜਾ ਬਰਾਮਦ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕੇਰਲ ਦੇ ਕਲਮਸੇਰੀ ਪੋਲਿਟੈਕਨਿਕ ਕਾਲਜ ਦੇ ਹੋਸਟਲ ਦੀ ਹੋਈ ਛਾਪੇਮਾਰੀ ‘ਚ ਤਿੰਨ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ, ਇਨ੍ਹਾਂ ਵਿਦਿਆਰਥੀਆਂ ‘ਚੋਂ ਦੋ ਨੂੰ ਥਾਣੇ ‘ਚੋਂ ਜਮਾਨਤ ਮਿਲ ਗਈ, ਪਰ 21 ਸਾਲਾ ਆਕਾਸ਼ ‘ਤੇ ਵੱਖਰੀ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਉਸਦੇ ਕਮਰੇ ‘ਚੋਂ 1.909 ਕਿੱਲੋਗ੍ਰਾਮ ਗਾਂਜਾ ਬਰਾਮਦ ਕੀਤਾ।
ਵਿਕਰੀ ਅਤੇ ਨਿੱਜੀ ਵਰਤੋਂ ਲਈ ਰੱਖਿਆ ਗਿਆ ਸੀ ਗਾਂਜਾ
ਪੁਲਿਸ ਨੇ ਦੱਸਿਆ ਕਿ ਇੱਕ ਹੋਰ FIR ‘ਚ ਦੋ ਹੋਰ ਵਿਦਿਆਰਥੀਆਂ – 21 ਸਾਲਾ ਆਦਿਤਿਆਂ ਅਤੇ 21 ਸਾਲਾ ਅਭਿਰਾਜ ਦੇ ਨਾਮ ਵੀ ਸ਼ਾਮਲ ਹਨ। ਇਨ੍ਹਾਂ ਕੋਲੋਂ 9.70 ਗ੍ਰਾਮ ਗਾਂਜਾ ਮਿਲਿਆ, ਪਰ ਉਹ ਥਾਣੇ ‘ਚੋਂ ਜਮਾਨਤ ‘ਤੇ ਰਿਹਾਅ ਹੋ ਗਏ।
ਪੁਲਿਸ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਵਿਦਿਆਰਥੀਆਂ ‘ਚ ਵਿਕਰੀ ਅਤੇ ਨਿੱਜੀ ਵਰਤੋਂ ਦੋਵਾਂ ਲਈ ਰੱਖਿਆ ਗਿਆ ਸੀ। ਪੁਲਿਸ ਨੂੰ ਹੋਲੀ ਤਿਉਹਾਰ ਤੋਂ ਪਹਿਲਾਂ ਕਾਲਜ ਦੇ ਕੈਂਪਸ ਵਿੱਚ ਵੱਡੀ ਮਾਤਰਾ ਵਿੱਚ ਗਾਂਜਾ ਇਕੱਤਰ ਕੀਤੇ ਜਾਣ ਦੀ ਗੁਪਤ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਆਗੂ V.D. Satisan ਨੇ SFI (ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ) ਦੇ ਕਾਲਜ ਯੂਨੀਅਨ ਦੇ ਜਨਰਲ ਸਕੱਤਰ ਅਭਿਰਾਜ ਦੀ ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ SFI ਦੇ ਨੇਤਾ ਵੀ ਇਸ ਗਾਂਜਾ ਤਸਕਰੀ ਮਾਮਲੇ ‘ਚ ਸ਼ਾਮਲ ਹਨ।
ਉਨ੍ਹਾਂ ਨੇ ਵਾਮਪੰਥੀ ਵਿਦਿਆਰਥੀ ਸੰਘਠਨ ‘ਤੇ ਦੋਸ਼ ਲਗਾਇਆ ਕਿ ਉਹ ਕਾਲਜ ਹੋਸਟਲਾਂ ਅਤੇ ਕੈਂਪਸਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।