BIG NEWS : ਭਾਰਤੀ ਮਹਿਲਾ ਹਾਕੀ ਟੀਮ ਦੀ ਇਤਿਹਾਸਕ ਉਪਲਬਧੀ, ਪਹਿਲੀ ਵਾਰ ਕੁਆਰਟਰ ਫਾਈਨਲ ‘ਚ ਪੁੱਜੀ ਟੀਮ

TeamGlobalPunjab
1 Min Read

ਟੋਕਿਓ : ਵੱਡੀ ਖ਼ਬਰ ਟੋਕਿਓ ਓਲੰਪਿਕ ਤੋਂ ਭਾਰਤੀ ਮਹਿਲਾ ਹਾਕੀ ਟੀਮ ਨਾਲ ਸਬੰਧਤ ਹੈ।

ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ।

ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚੀ ਹੈ।

 

ਅੱਜ ਭਾਰਤ ਲਈ ਕੁਆਰਟਰ ਫਾਈਨਲ ਦਾ ਰਾਹ ਬ੍ਰਿਟੇਨ ਅਤੇ ਆਇਰਲੈਂਡ ਦੇ ਮੁਕਾਬਲੇ ਤੋਂ ਬਾਅਦ ਬਣਿਆ। ਬ੍ਰਿਟੇਨ ਨੇ ਜਿਵੇਂ ਹੀ ਆਇਰਲੈਂਡ ਨੂੰ ਹਰਾਇਆ ਭਾਰਤੀ ਲੜਕੀਆਂ ਦੀ ਹਾਕੀ ਟੀਮ ਕੁਆਟਰ ਫਾਈਨਲ ਵਿਚ ਪਹੁੰਚ ਗਈ।

- Advertisement -

ਹੁਣ 2 ਅਗਸਤ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ।

ਹੇਠਾਂ ਵੇਖੋ ਓਲੰਪਿਕ ਕੁਆਰਟਰ ਫਾਈਨਲ ਮੁਕਾਬਲਿਆਂ ਦਾ ਵੇਰਵਾ ;

ਭਾਰਤੀ ਪੁਰਸ਼ ਹਾਕੀ ਟੀਮ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।

ਭਾਰਤੀ ਪੁਰਸ਼ ਟੀਮ ਭਲਕੇ (1 ਅਗਸਤ) ਆਪਣੇ ਕੁਆਰਟਰ ਫਾਈਨਲ ਮੁਕਾਬਲੇ ਅਧੀਨ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ।

 

 

Share this Article
Leave a comment