ਗੜ੍ਹਚਿਰੌਲੀ: ਮਹਾਰਾਸ਼ਟਰ ਦੇ ਗੜ੍ਹਚਿਰੋਲੀ ‘ਚ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲੇ ‘ਚ 13 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਪੁਲਿਸ ਦੀ ਸੀ -60 ਯੂਨਿਟ ਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਸਨਸੂਰ ਦਾਲਮ ਦੇ ਨਕਸਲੀ ਕਿਸੇ ਮੀਟਿੰਗ ਲਈ ਇਕੱਠੇ ਹੋਏ ਸਨ, ਪੁਲਿਸ ਨੂੰ ਇਸ ਸਬੰਧੀ ਖੂਫੀਆ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਿਸ ਦੀ ਸੀ -60 ਕਮਾਂਡੋ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਸਮੇਂ ਦੌਰਾਨ ਨਕਸਲਵਾਦੀਆਂ ਨੇ ਪੁਲਿਸ ਟੀਮ ‘ਤੇ ਹਮਲਾ ਕੀਤਾ ਅਤੇ ਫਿਰ ਮੁੱਠਭੇੜ ਸ਼ੁਰੂ ਹੋ ਗਈ।
ਇਸ ਮੁਕਾਬਲੇ ਵਿਚ 13 ਨਕਸਲੀ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।