ਵਿਧਾਨ ਸਭਾ ਸੈਸ਼ਨ ਦੌਰਾਨ ਵੱਡੀ ਲਾਪਰਵਾਹੀ, ਕੋਰੋਨਾ ਪੀੜਤ ਮੁਲਾਜ਼ਮ ਨੇ ਦਿੱਤੀ ਡਿਊਟੀ

TeamGlobalPunjab
1 Min Read

ਮੋਗਾ: ਕੋਰੋਨਾ ਕਾਲ ਵਿੱਚ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ, ਇਸ ਦੌਰਾਨ ਇੱਕ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ। ਵਿਧਾਨ ਸਭਾ ਵਿੱਚ ਇੱਕ ਕੋਰੋਨਾ ਪਾਜ਼ਿਟਿਵ ਸਰਕਾਰੀ ਮੁਲਾਜ਼ਮ ਡਿਊਟੀ ਦੇ ਰਿਹਾ ਸੀ। ਦਰਅਸਲ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਦਾਇਤ ਦਿੱਤੀ ਸੀ ਕਿ ਵਿਧਾਇਕ ਅਤੇ ਮੁਲਾਜ਼ਮ ਆਪਣਾ ਕੋਰੋਨਾ ਟੈਸਟ ਕਰਵਾ ਕੇ ਹੀ ਵਿਧਾਨ ਸਭਾ ਵਿੱਚ ਹਾਜ਼ਰੀ ਭਰਨ।

ਜਿਸ ਤਹਿਤ ਮੋਗਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਟੀਮ ਨੇ ਇੱਕ ਵਿਧਾਨ ਸਭਾ ਮੁਲਾਜ਼ਮ ਦੇ 24 ਅਗਸਤ ਨੂੰ ਕੋਰੋਨਾ ਟੈਸਟ ਲਈ ਉਸ ਦੇ ਨਮੂਨੇ ਫਰੀਦਕੋਟ ਭੇਜੇ, ਜਿਸਦੀ ਰਿਪੋਰਟ ਪਾਜ਼ਿਟਿਵ ਆਈ ਹੈ। ਸਰਕਾਰੀ ਮੁਲਾਜ਼ਮ ਦੀ ਵਿਧਾਨ ਸਭਾ ’ਚ ਮਾਰਸ਼ਲ ਐਮਰਜੈਂਸੀ ਡਿਊਟੀ ਹੋਣ ਕਾਰਨ ਉਸ ਦਾ 24 ਅਗਸਤ ਨੂੰ ਹੀ ਹੋਰ ਨਮੂਨਾ ਲੈ ਕੇ ਜਾਂਚਿਆ ਗਿਆ ਅਤੇ ਉਸ ਦੀ ਰਿਪੋਰਟ ਨੈਗੇਟਿਵ ਹੋਣ ਕਾਰਨ ਪੁਲਿਸ ਵਿਭਾਗ ਨੇ 27 ਅਗਸਤ ਨੂੰ ਹੀ ਇਸ ਮੁਲਾਜ਼ਮ ਨੂੰ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਸੀ।

ਮੁਲਾਜ਼ਮ ਵਿਧਾਨ ਸਭਾ ‘ਚ ਡਿਊਟੀ ਦੇ ਰਿਹਾ ਸੀ, ਜਿਸ ਦੌਰਾਨ ਫ਼ਰੀਦਕੋਟ ਲੈਬ ਤੋਂ ਇਸ ਮੁਲਾਜ਼ਮ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ । ਕੋਰੋਨਾ ਰਿਪੋਰਟ ਪਹਿਲਾਂ ਨੈਗੇਟਿਵ ਤੇ ਫਿਰ ਬਾਅਦ ਵਿੱਚ ਪਾਜ਼ਿਟਿਵ ਆਉਣ ਤੋਂ ਬਾਅਦ ਅਫਸਰਾਂ ਨੂੰ ਭਾਜੜਾਂ ਪੈ ਗਈਆਂ। ਹੁਣ ਸਿਹਤ ਵਿਭਾਗ ਉਸ ਮੁਲਾਜ਼ਮ ਨੂੰ ਵਾਪਸ ਬੁਲਾਉਣ ਦੇ ਲਈ ਜੱਦੋ ਜਹਿਦ ਕਰ ਰਿਹਾ ਹੈ।

Share this Article
Leave a comment