WIMBLEDON 2021 : ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਜਿੱਤਿਆ ਵਿੰਬਲਡਨ ਮਹਿਲਾ ਏਕਲ ਵਰਗ ਦਾ ਖ਼ਿਤਾਬ

TeamGlobalPunjab
1 Min Read

ਸਪੋਰਟਸ ਡੈਸਕ : ਵਿੰਬਲਡਨ ਵਿੱਚ ਸ਼ਨੀਵਾਰ ਨੂੰ ਟੈਨਿਸ ਜਗਤ ਨੂੰ ਨਵੀਂ ਮਹਿਲਾ ਚੈਂਪੀਅਨ ਮਿਲ ਗਈ। ਇਸ ਸਾਲ ਦੇ ਤੀਜੇ ਗ੍ਰੈਂਡ ਸਲੈਮ ਦੇ ਮਹਿਲਾ ਏਕਲ ਵਰਗ ਦੇ ਫਾਈਨਲ ਨੂੰ ਆਸਟਰੇਲੀਆਈ ਖਿਡਾਰੀ ਐਸ਼ਲੇ ਬਾਰਟੀ ਨੇ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।

ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ ਸੀ।

- Advertisement -

ਆਸਟਰੇਲੀਆਈ ਖਿਡਾਰੀ ਨੇ 6-3, 6-7, 6-3 ਨਾਲ ਸੈੱਟ ਜਿੱਤ ਕੇ ਪਹਿਲੀ ਵਾਰ ਖਿਤਾਬ ਤੇ ਕਬਜ਼ਾ ਕੀਤਾ।

ਇਸ ਫਾਈਨਲ ਨੂੰ ਵੇਖਣ ਲਈ ਹਾਲੀਵੁੱਡ ਦੇ ਉੱਘੇ ਕਲਾਕਾਰ ਟਾਮ ਕਰੂਜ਼ ਵੀ ਪਹੁੰਚੇ ਹੋਏ ਸਨ।

- Advertisement -

 ਐਸ਼ਲੇ ਨੇ ਇੱਕ ਬਹੁਤ ਹੀ ਰੋਮਾਂਚਕ ਮੈਚ ਵਿੱਚ ਕੈਰੋਲੀਨਾ ਨੂੰ ਹਰਾਇਆ । ਦੁਨੀਆ ਦੀ ਨੰਬਰ ਇਕ ਖਿਡਾਰੀ ਨੇ ਇਕ ਮਜ਼ਬੂਤ ​​ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਬਹੁਤ ਅਸਾਨੀ ਨਾਲ ਜਿੱਤ ਲਿਆ। ਚੈੱਕ ਗਣਰਾਜ ਦੀ ਕੈਰੋਲੀਨਾ ਨੂੰ ਐਸ਼ਲੇ ਦੇ ਸ਼ਾਟਸ ਦਾ ਤੋੜ ਅੰਤ ਤੱਕ ਨਹੀਂ ਮਿਲਿਆ।

(ਚੈੱਕ ਗਣਰਾਜ ਦੀ ਕੈਰੋਲੀਨਾ )

 

ਆਸਟਰੇਲੀਆਈ ਖਿਡਾਰੀ ਨੇ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਕਰੀਬ 50 ਸਾਲਾਂ ਬਾਅਦ ਆਸਟਰੇਲੀਆ ਨੂੰ ਵਿੰਬਲਡਨ ਦੇ ਮਹਿਲਾ ਵਰਗ ਵਿਚ ਚੈਂਪੀਅਨ ਬਣਾ ਦਿੱਤਾ ।

COURTESY : WIMBLEDON TWITTER

Share this Article
Leave a comment