ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।
ਦਰਅਸਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਦੇ ਘਰ ਕੈਪਟਨ ਅਮਰਿੰਦਰ ਸਿੰਘ ਦੀ ਡਿਨਰ ਡਿਪਲੋਮੇਸੀ ਦੇ ਇਕੱਠ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
- Advertisement -
ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਵਿਚਾਲੇ ਕੈਪਟਨ ਖੇਮਾ ਆਪਣੀ ਤਾਕਤ ਵਿਖਾਉਣ ਵਿਚ ਕਾਮਯਾਬ ਰਿਹਾ ।
ਮੀਟਿੰਗ ਵਿੱਚ 50 ਤੋਂ ਵੱਧ ਵਿਧਾਇਕਾਂ ਅਤੇ ਅੱਧਾ ਦਰਜਨ ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ।
ਕਹਿਣ ਨੂੰ ਤਾਂ ਇਹ ਡਿਨਰ ਸੀ ਪਰ ਇਹ ਵਿਰੋਧੀ ਧੜੇ ਨੂੰ ਵੱਖਰਾ ਹੀ ਸੰਦੇਸ਼ ਦੇ ਗਿਆ ।