ਨਿਊਜ਼ ਡੈਸਕ: ਮੁੱਖ ਮੰਤਰੀ ਦਾ ਪੋਸਟਰ ਫਾੜਨ ਦੇ ਇੱਕ ਮਾਮਲੇ ‘ਚ ਆਵਾਰਾ ਕੁੱਤੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜੀ ਹਾਂ, ਇਹ ਮਾਮਲਾ ਆਂਧਰਾ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੇ ਸਨਮਾਨ ‘ਚ ਲੱਗੇ ਪੋਸਟਰ ਫਾੜਨ ਦੇ ਦੋਸ਼ ‘ਚ ਇੱਕ ਕੁੱਤੇ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਔਰਤ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਿਹਾ ਹੈ ਕਿ ਕੁੱਤੇ ਨੂੰ ਫੜ ਕੇ ਜੇਲ੍ਹ ਭੇਜਿਆ ਜਾਵੇ ਤੇ ਉਸ ਨੂੰ ਇਸ ਇਸ ਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ।
ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕੁੱਤਾ ਆਪਣੇ ਦੰਦਾਂ ਨਾਲ ਪੋਸਟਰ ਨੂੰ ਪਾੜ ਕੇ ਹੇਠਾਂ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਤੇਲਗੂ ਦੇਸ਼ਮ ਪਾਰਟੀ ਦੀ ਸਮਰਥਕ ਨੇ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।
In a bizarre incident, a police complaint by a group of women has been filed against a dog for tearing a poster of #AndhraPradesh CM Y. S. Jagan Mohan Reddy.#YSJagan pic.twitter.com/U7vbqkWO9n
— IANS (@ians_india) April 13, 2023
ਸ਼ਿਕਾਇਤਕਰਤਾ ਔਰਤ ਉਦੈਸ਼੍ਰੀ ਨੇ ਕਿਹਾ ਕਿ ਕੁੱਤੇ ਵੱਲੋਂ ਪੋਸਟਰ ਪਾੜਨਾ ਮੁੱਖ ਮੰਤਰੀ ਦਾ ਅਪਮਾਨ ਹੈ। ਕੁੱਤੇ ਅਤੇ ਉਸ ਨੂੰ ਅਜਿਹਾ ਕਰਨ ਲਈ ਉਕਸਾਉਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਉਦੈਸ਼੍ਰੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਉਹ ਜਗਨ ਮੋਹਨ ਰੈੱਡੀ ਦਾ ਬਹੁਤ ਸਨਮਾਨ ਕਰਦੀ ਹੈ ਤੇ ਇਸ ਘਟਨਾ ਕਾਰਨ ਉਹ ਬਹੁਤ ਦੁਖੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.