ਚਲਾਨਾਂ ਦੀ ਭਾਰੀ ਰਕਮ ਨੇ ਕੀਤਾ ਕਈਆਂ ਨੂੰ ਪ੍ਰੇਸ਼ਾਨ, 20-20 ਰੁਪਏ ਸਵਾਰੀ ਢੋਹਣ ਵਾਲੇ ਰਿਕਸ਼ਾ ਚਾਲਕਾਂ ਦਾ ਵੀ ਹੋ ਰਿਹਾ ਹੈ ਭਾਰੀ ਚਲਾਨ?

TeamGlobalPunjab
2 Min Read

ਕਰਨਾਲ : ਦੇਸ਼ ਅੰਦਰ ਨਵੇਂ ਬਣੇ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਚਲਾਨ ਦੀਆਂ ਭਾਰੀ ਰਕਮਾਂ ਅਦਾ ਕਰਨੀਆਂ ਪੈ ਰਹੀਆਂ ਹਨ। ਇਸ ਦਾ ਕਈ ਥਾਵਾਂ ‘ਤੇ ਵਿਰੋਧ ਵੀ ਹੋ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਕਰਨਾਲ ਤੋਂ ਜਿੱਥੇ ਈਰਿਕਸ਼ਾ ਚਾਲਕਾਂ ਨੇ ਚਲਾਨ ਕੱਟਣ ਦਾ ਵਿਰੋਧ ਕਰਦਿਆਂ ਹੱਲਾ-ਬੋਲ ਪ੍ਰਦਰਸ਼ਨ ਕਰਕੇ ਸੜਕ ਜ਼ਾਮ ਕਰਨ ਦੀ ਚੇਤਾਵਨੀ ਦਿੱਤੀ ਹੈ। ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਕਿਸੇ ਤੋਂ ਉਧਾਰ ਲੈ ਕੇ ਤੇ ਕੁਝ ਵਿਅਕਤੀ ਕਰਾਏ ‘ਤੇ ਲੈ ਕੇ ਰਿਕਸ਼ਾ ਚਲਾ ਰਹੇ ਹਨ ਤੇ ਉਨ੍ਹਾਂ ਦਾ ਚਲਾਨ 5 ਹਜ਼ਾਰ ਤੋਂ 15 ਹਜ਼ਾਰ ਤੱਕ ਦਾ ਹੋ ਜਾਂਦਾ ਹੈ, ਜਿਹੜਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ।

ਰਿਕਸ਼ਾਂ ਚਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਗ੍ਰਾਹਕਾਂ ਤੋਂ 20-20 ਰੁਪਏ ਲੈਂਦੇ ਹਨ ਤੇ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਚਲਾਨ ਕੱਟ ਦਿੰਦੇ ਹਨ ਤੇ ਇਹ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਚਲਾਨ ਦੀ ਰਕਮ ਮਾਫ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਗਜ ਬਣਵਾਉਣ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ ਕਿਉਂਕਿ ਗਰੀਬ ਹੋਣ ਕਾਰਨ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ। ਰਿਕਸ਼ਾ ਚਾਲਕਾਂ ਨੇ ਦਾਅਵਾ ਕੀਤਾ ਕਿ ਜਿਸ ਸਮੇਂ ਉਨ੍ਹਾਂ ਨੇ ਇਹ ਰਿਕਸ਼ੇ ਖਰੀਦੇ ਸਨ ਉਸ ਸਮੇਂ ਕਿਹਾ ਗਿਆ ਸੀ ਕਿ ਕਾਗਜਾਂ ਲੋੜ ਨਹੀਂ ਹੈ ਪਰ ਹੁਣ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।ਇਸ ਲਈ ਹੁਣ ਕਾਗਜ ਬਣਵਾਉਣ ਲਈ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ।

Share this Article
Leave a comment