ਕੈਨੇਡਾ ਤੋਂ ਡਿਪੋਰਟ ਹੋਏ ਜਿਮੀ ਸੰਧੂ ਦੇ ਕਤਲ ਮਾਮਲੇ ’ਚ ਇੱਕ ਵਿਅਕਤੀ ਗ੍ਰਿਫ਼ਤਾਰ

TeamGlobalPunjab
2 Min Read

ਸਰੀ: ਕੈਨੇਡਾ ਤੋਂ ਡਿਪੋਰਟ ਹੋਏ ਤੇ ਥਾਈਲੈਂਡ ‘ਚ ਕਤਲ ਗਏ ਪੰਜਾਬੀ ਗੈਂਗਸਟਰ ਜਿਮੀ ਸੰਧੂ ਦੇ ਕਤਲ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਥੇ ਹੀ ਇਸ ਕਤਲ ਨਾਲ ਸਬੰਧਤ ਸਰੀ ਦੀ ਗੋਲੀਬਾਰੀ ਦੀ ਘਟਨਾ ਦੌਰਾਨ ਜ਼ਖਮੀ ਹੋਏ ਜੁਵਰਾਜ ਜਬਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ।

ਦੱਸਣਯੋਗ ਹੈ ਕਿ ਸਾਲ 2016 ਵਿੱਚ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਜਿਮੀ ਸਿੰਘ ਸੰਧੂ ਦਾ ਬੀਤੀ 5 ਫਰਵਰੀ ਨੂੰ ਥਾਈਲੈਂਡ ਦੇ ਪਕੇਟ ਹੋਟਲ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਈ ਪੁਲਿਸ ਨੇ ਕਾਰ ਦੇ ਜੀਪੀਐਸ ਲੋਕੇਸ਼ਨ ਰਾਹੀਂ ਕੀਤੀ ਕਾਰਵਾਈ ਤੋਂ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕੀਤਾ।

ਨੈਸ਼ਨਲ ਪੁਲਿਸ ਚੀਫ਼ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੰਧੂ ਦਾ ਪਾਸਪੋਰਟ ਅਸਲੀ ਸੀ, ਪਰ ਉਹ ਗ਼ਲਤ ਜਾਣਕਾਰੀ ਦੇ ਆਧਾਰ ‘ਤੇ ਬਣਵਾਇਆ ਗਿਆ ਸੀ। ਉਨਾਂ ਨੇ ਇਹ ਵੀ ਦੱਸਿਆ ਕਿ ਜਿਮੀ ਸੰਧੂ ਪ੍ਰਾਈਵੇਟ ਜੈੱਟ ਰਾਹੀਂ ਮਲੇਸ਼ੀਆ ਤੋਂ ਥਾਈਲੈਂਡ ਵਿੱਚ ਦਾਖ਼ਲ ਹੋਇਆ ਸੀ, ਪਰ ਕਿਸੇ ਵੀ ਦੇਸ਼ ਨੇ ਥਾਈਲੈਂਡ ਨੂੰ ਸੰਧੂ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਂ ਕੋਈ ਰੋਡ ਨੋਟਿਸ ਨਹੀਂ ਭੇਜਿਆ ਗਿਆ ਸੀ।

ਬ੍ਰਿਟਿਸ਼ ਕੋਲੰਬੀਆ ਪੁਲਿਸ ਦੇ ਸੂਤਰਾਂ ਨੇ ਮੀਡੀਆ ਕੋਲ ਪੁਸ਼ਟੀ ਕਰਦਿਆਂ ਦੱਸਿਆ ਕਿ ਗੈਂਗਸਟਰ ਜਿਮੀ ਸੰਧੂ ਦਾ ਬੀ.ਸੀ. ਦੇ ਯੂਨਾਈਟਡ ਨੇਸ਼ਨਸ ਗਿਰੋਹ ਨਾਲ ਸਬੰਧ ਸੀ, ਜਿਸ ਦਾ ਬਰਦਰਸ ਕੀਪਰਸ ਗਿਰੋਹ ਨਾਲ ਲੰਬੇ ਸਮੇਂ ਤੋਂ ਦਸ਼ਿਮਣੀ ਚੱਲ ਰਹੀ ਸੀ। ਸੰਧੂ ਦੇ ਕਤਲ ਤੋਂ ਬਾਅਦ ਲੋਅਰ ਮੇਨਲੈਂਡ ‘ਚ ਸ਼ਾਂਤ ਹੋਈ ਗੈਂਗਵਾਰ ਦੇ ਮੁੜ ਸ਼ੁਰੂ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment