ਜਸਟਿਨ ਟਰੂਡੋ ਖਿਲਾਫ ਬੇਭਰੋਸਗੀ ਮਤਾ ਲਿਆਉਣਾ ਨੂੰ ਤਿਆਰ ਪੀਅਰ ਪੌਲੀਐਵ

Prabhjot Kaur
2 Min Read

ਟੋਰਾਂਟੋ: ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਬੇਭਰੋਸਗੀ ਮਤਾ ਪੇਸ਼ ਕਰਨ ਜਾ ਰਹੇ ਹਨ ਜੋ ਸਰਕਾਰ ਨੂੰ ਡੇਗਣ ਅਤੇ ਫੈਡਰਲ ਚੋਣਾਂ ਦਾ ਰਾਹ ਪੱਧਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਪੌਲੀਐਵ ਅਤੇ ਉਨ੍ਹਾਂ ਦੀ ਪਾਰਟੀ ਲਿਬਰਲ ਸਰਕਾਰ ‘ਤੇ ਫ਼ੈਡਰਲ ਕਾਰਬਨ ਟੈਕਸ ਨੂੰ ਵਧਾਉਣ ਦੀ ਯੋਜਨਾ ਨੂੰ ਰੱਦ ਕਰਨ ਲਈ ਦਬਾਅ ਵਧਾ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਟੈਕਸ 1 ਅਪ੍ਰੈਲ ਨੂੰ ਲਗਭਗ 23 ਫੀਸਦ ਵਧ ਜਾਵੇਗਾ, ਜਿਸਦਾ ਮਤਲਬ ਹੈ ਕਿ ਲੋਕ ਹੁਣ ਦੇ ਮੁਕਾਬਲੇ ਇੱਕ ਲੀਟਰ ਗੈਸ ਲਈ ਲਗਭਗ ਤਿੰਨ ਸੈਂਟ ਵੱਧ ਭੁਗਤਾਨ ਕਰਿਆ ਕਰਨਗੇ।

ਕੰਜ਼ਰਵੇਟਿਵ ਕੌਕਸ ਮੀਟਿੰਗ ‘ਚ ਪੌਲੀਐਵ ਨੇ ਕਿਹਾ, ਜੇਕਰ ਟਰੂਡੋ ਅੱਜ ਭੋਜਨ, ਗੈਸ ਅਤੇ ਹੀਟਿੰਗ ‘ਤੇ ਆਪਣੇ ਆਗਾਮੀ ਟੈਕਸ ਵਾਧੇ ਨੂੰ ਖ਼ਤਮ ਕਰਨ ਦਾ ਐਲਾਨ ਨਹੀਂ ਕਰਦੇ, ਤਾਂ ਅਸੀਂ ਬੇਭਰੋਸਗੀ ਮਤਾ ਪੇਸ਼ ਕਰਾਂਗੇ। ਕੈਨੇਡੀਅਨਜ਼ ਆਪਣੇ ਖਾਣੇ, ਹੀਟਿੰਗ ਅਤੇ ਘਰ ਦਾ ਖਰਚਾ ਨਹੀਂ ਚੁੱਕ ਪਾ ਰਹੇ। ਮੈਂ ਸਦਨ ਨੂੰ ਭੰਗ ਕਰਨ ਦੀ ਮੰਗ ਕਰਦਾ ਹਾਂ ਤਾਂ ਜੋ ਕੈਨੇਡੀਅਨਜ਼ ਕਾਰਬਨ ਟੈਕਸ ਚੋਣ ਵਿੱਚ ਵੋਟ ਦੇ ਸਕਣ।

ਉੱਥੇ ਹੀ ਅਨੁਮਾਨ ਹੈ ਕਿ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਬੇਭਰੋਸਗੀ ਮਤਾ ਪਹੁੰਦਿਆਂ ਹੀ ਫੇਲ ਹੋ ਜਾਵੇਗਾ ਕਿਉਂਕਿ ਐਨਡੀਪੀ ਨੇ 2025 ਤੱਕ ਲਿਬਰਲਾਂ ਦੀ ਹਿਮਾਇਤ ਦਾ ਸਮਝੌਤਾ ਕੀਤਾ ਹੋਇਆ ਹੈ ਅਤੇ ਸਰਕਾਰ ਕੋਲ ਇਹ ਮੋਸ਼ਨ ਅਸਫਲ ਬਣਾਉਣ ਲਈ ਲੋੜੀਂਦਾ ਸਮਰਥਨ ਹੋਵੇਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

 

Share this Article
Leave a comment