Home / News / ਕਰਤਾਰਪੁਰ ਕੋਰੀਡੋਰ: 260 ਮੀਟਰ ਲੰਬਾ ਪੁਲ ਬਣਾਏਗਾ ਪਾਕਿਸਤਾਨ, ਤਕਨੀਕੀ ਮਾਹਿਰਾਂ ਦੀ ਹੋਈ ਮੀਟਿੰਗ

ਕਰਤਾਰਪੁਰ ਕੋਰੀਡੋਰ: 260 ਮੀਟਰ ਲੰਬਾ ਪੁਲ ਬਣਾਏਗਾ ਪਾਕਿਸਤਾਨ, ਤਕਨੀਕੀ ਮਾਹਿਰਾਂ ਦੀ ਹੋਈ ਮੀਟਿੰਗ

ਡੇਰਾ ਬਾਬਾ ਨਾਨਕ: ਕਰਤਾਰਪੁਰ ਕੋਰੀਡੋਰ ‘ਚ 260 ਮੀਟਰ ਲੰਬੇ ਪੁਲ ਦੀ ਉਸਾਰੀ ਨੂੰ ਲੈ ਕੇ ਵੀਰਵਾਰ ਨੂੰ ਪਾਕਿਸਤਾਨ ਤਕਨੀਕੀ ਮਾਹਿਰ ਕੌਮਾਂਤਰੀ ਸੀਮਾ ‘ਤੇ ਪਹੁੰਚੇ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿੱਚ ਬੈਠਕ ਭਾਰਤ ਵਲੋਂ ਬਣਾਏ ਗਏ ਪੁੱਲ ‘ਤੇ ਹੋਈ। ਇਸ ਮੌਕੇ ‘ਤੇ ਪਾਕਿਸਤਾਨੀ ਇੰਜੀਨੀਅਰਾਂ ਦੀ ਟੀਮ ਨੇ ਬਣਨ ਵਾਲੇ ਪੁਲ ਦਾ ਸਰਵੇ ਕੀਤਾ।

ਦੋਵੇਂ ਪੱਖਾਂ ਵਿੱਚ ਇੱਕ ਘੰਟੇ ਤੱਕ ਮੀਟਿੰਗ ਚੱਲੀ। ਪਾਕਿਸਤਾਨ ਦੇ ਚਾਰ ਇੰਜੀਨੀਅਰ ਅਤੇ ਭਾਰਤ ਵਲੋਂ ਰਾਸ਼ਟਰੀ ਰਾਜ ਮਾਰਗ ਪ੍ਰਧਿਕਰਣ ਦੇ ਦੋ ਅਧਿਕਾਰੀਆਂ ਸਣੇ ਬੀਐਸਐਫ ਦੇ ਅਧਿਕਾਰੀ ਬੈਠਕ ਵਿੱਚ ਸ਼ਾਮਲ ਹੋਏ।

ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਸਬੰਧੀ ਲੈਂਡ ਪੋਰਟ ਆਫ ਅਥਾਰਟੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਪੁਲ ਉਸਾਰੀ ਨੂੰ ਲੈ ਕੇ ਇਸ ਤੋਂ ਪਹਿਲਾਂ ਹੋਈਆਂ ਬੈਠਕਾਂ ਵਿੱਚ ਇਹ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਉਹ ਪੁਲ ਦਾ ਨਿਰਮਾਣ ਕਰਨਗੇ। ਇਸ ਵਾਰ ਇਸ ਮੀਟਿੰਗ ਵਿੱਚ ਭਰੋਸਾ ਨਹੀਂ ਸਗੋਂ ਪਾਕਿਸਤਾਨੀ ਇੰਜੀਨੀਅਰਾਂ ਨੇ ਪੁਲ ਦੀ ਉਸਾਰੀ ਲਈ ਸਰਵੇ ਡਾਟਾ ਦੀ ਜਾਂਚ ਕੀਤੀ ਹੈ। ਲਗਦਾ ਹੈ ਕਿ ਇਸ ਵਾਰ ਪਾਕਿਸਤਾਨ ਪੁਲ ਦੀ ਉਸਾਰੀ ਨੂੰ ਲੈ ਕੇ ਗੰਭੀਰ ਹਨ।

ਉਨ੍ਹਾਂ ਨੇ ਦੱਸਿਆ ਕਿ ਜੇਕਰ ਸਭ ਕੁੱਝ ਤੈਅ ਸਮੇਂ ਅੰਦਰ ਹੁੰਦਾ ਹੈ ਤਾਂ ਪਾਕਿਸਤਾਨ ਵੱਲੋਂ ਇਹ ਪੁਲ ਇੱਕ ਸਾਲ ਵਿੱਚ ਬਣਨ ਦੀ ਸੰਭਾਵਨਾ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਇੰਜੀਨੀਅਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਾਲੇ ਪੁਲ ਡਿਜ਼ਾਇਨਿੰਗ ਸਟੇਜ ‘ਤੇ ਹੈ। ਉਹ ਡਾਟਾ ਲੈ ਕੇ ਜਾਣਗੇ ਅਤੇ ਡਿਜ਼ਾਇਨਿੰਗ ਤੋਂ ਬਾਅਦ ਪੁਲ ਦੀ ਉਸਾਰੀ ਸ਼ੁਰੂ ਕਰ ਦੇਣਗੇ।

Check Also

ਮੰਡੀ ਬੋਰਡ ਦੇ ਸਕੱਤਰ ਵੱਲੋਂ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੀਆਂ ਮੰਡੀਆਂ ਦਾ ਦੌਰਾ

ਚੰਡੀਗੜ੍ਹ: ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ …

Leave a Reply

Your email address will not be published. Required fields are marked *