ਨਿਊਜ਼ ਡੈਸਕ: ਬਰੈਂਪਟਨ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਆਰਗੇਨਾਈਜੇਸ਼ਨ ਵਲੋਂ ਸਾਹਿਤ ਸਭਾ ਅਤੇ ਕਵੀ ਦਰਬਾਰ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਰਾਮ ਸਿੰਘ ਜੀ ਨੇ ਸਾਹਿਤ ਦੇ ਸਬੰਧ ਵਿੱਚ ਅਤੇ ਕਲਚਰ ਦੇ ਸਬੰਧ ਵਿੱਚ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ ਨਾਲ ਸਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ।
ਪੰਜਾਬੀ ਗਾਇਕ ਇਕਬਾਲ ਬਰਾੜ, ਸਨੀ ਸ਼ਿਵਰਾਜ ਅਤੇ ਭੁਪਿੰਦਰ ਦੁਲੇ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । ਇਸ ਪ੍ਰੋਗਰਾਮ ਵਿਚ ਇਕ ਕਿਤਾਬ ਦੇ ਸਬੰਧ ਵਿੱਚ ਗੱਲਬਾਤ ਹੋਣੀ ਸੀ ਪਰ ਮੌਸਮ ਦੀ ਖਰਾਬੀ ਹੋਣ ਕਾਰਨ ਰਾਈਟਰ ਅਮਰੀਕਾ ਤੋਂ ਪਹੁੰਚ ਨਹੀਂ ਸਕੇ ਅਤੇ ਪ੍ਰੋਗਰਾਮ ਪੋਸਟਪੋਨ ਕਰ ਦਿਤਾ ਗਿਆ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਪਿਛਲੇ ਅੱਠ ਸਾਲ ਤੋਂ ਮਹੀਨੇ ਵਿੱਚ ਦੋ ਵਾਰ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ। ਪ੍ਰੋਫੈਸਰ ਰਾਮ ਸਿੰਘ ਨੇ ਉਚੇਚੇ ਤੌਰ ਤੇ ਕਲਚਰ ਤੇ ਧਰਮ ਨਾਲ ਸਬੰਧਿਤ ਗੱਲਬਾਤ ਕੀਤੀ। ਚੀਮਾ ਸਾਹਿਬ ਨੇ ਵੀ ਸਾਹਿਤ ਬਾਰੇ ਚਾਨਣਾ ਪਾਇਆ ।
ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੂਲਿਤਾ ਕਰਨਾ ਇਸ ਸਾਹਿਤ ਸਭਾ ਦਾ ਅਸਲ ਮਕਸਦ ਹੈ।ਇਸ ਪ੍ਰੋਗਰਾਮ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਸੱਜਣਾਂ ਨੇ ਹਾਜ਼ਰੀ ਲਗਵਾਈ ।