ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 3 ਵਜੇ ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ -19) ਦੇ ਫੈਲਣ ਦੇ ਦੌਰਾਨ ਦੇਸ਼ ਵਿੱਚ ਕੌਮੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰੀ ਭਾਈਚਾਰੇ ਨੂੰ ਸੰਬੋਧਨ ਕਰਨ ਵਾਲੇ ਹਨ। ਇਹ ਪ੍ਰੋਗਰਾਮ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੱਲੋਂ ਆਯੋਜਿਤ ਕੀਤਾ ਗਿਆ ਹੈ। ਪੀਐਮ ਮੋਦੀ ਨੇ ਹਾਲ ਹੀ ਵਿਚ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਸੀ ਕਿ 1 ਜੁਲਾਈ ਨੂੰ ਡਾਕਟਰਜ਼ ਡੇਅ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਦੇ ਮਹਾਨ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾ. ਬਿਧਾਨਚੰਦਰ ਰਾਏ ਦਾ ਜਨਮਦਿਨ ਅਤੇ ਬਰਸੀ ਹੁੰਦੀ ਹੈ । ਇਹ ਦਿਨ ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਦੇਸ਼ ਨੂੰ ਕੋਵਿਡ 19 ਖਿਲਾਫ਼ ਜੰਗ ਵਿਚ ਭੂੁਮਿਕਾ ਨਿਭਾਅ ਰਹੇ ਡਾਕਟਰਾਂ ’ਤੇ ਦੇਸ਼ ਨੂੰ ਮਾਣ ਹੈ। ਪ੍ਰਧਾਨ ਮੰਤਰੀ ਅਕਸਰ ਆਪਣੇ ਸੰਬੋਧਨਾਂ ਵਿੱਚ ਇਸ ਦੇ ਲਈ ਡਾਕਟਰਾਂ ਅਤੇ ਹੋਰ ਲੋਕਾਂ ਦੀ ਇਸ ਲਈ ਮੋਰਚੇ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਰਹੇ ਹਨ।
India is proud of the efforts of all doctors in fighting COVID-19. 1st July is marked as National Doctors Day. At 3 PM tomorrow, will address the doctors community at a programme organised by @IMAIndiaOrg.
— Narendra Modi (@narendramodi) June 30, 2021