ਖੇਤੀ ਬਿਲਾਂ ਦੇ ਹੋ ਰਹੇ ਵਿਰੋਧ ‘ਤੇ ਮੋਦੀ ਨੇ ਕਿਹਾ, ‘ਕਿਸਾਨਾਂ ਨੂੰ ਗ਼ਲਤ ਕਾਨੂੰਨਾਂ ‘ਚ ਉਲਝਾ ਕੇ ਰੱਖਿਆ ਗਿਆ’

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੀਨ ਦਿਆਲ ਉਪਾਧਿਆਏ ਪੇਂਡੂ ਕੌਸ਼ਲਿਆ ਯੋਜਨਾ ਦੇ ਸਥਾਪਨਾ ਦਿਵਸ ਮੌਕੇ ਉਨ੍ਹਾਂ ਦੀ ਜਯੰਤੀ ਮੌਕੇ ਹਿੱਸਾ ਲਿਆ ਇਸ ਪ੍ਰੋਗਰਾਮ ਵਿੱਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਏ। ਦੀਨ ਦਿਆਲ ਉਪਾਧਿਆਏ ਦੀ ਜਯੰਤੀ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, ਇਕ ਰਾਸ਼ਟਰ ਸਮਾਜ ਦੇ ਰੂਪ ਵਿੱਚ ਭਾਰਤ ਨੂੰ ਬਿਹਤਰ ਬਣਾਉਣ ਲਈ ਦੀਨ ਦਿਆਲ ਜੀ ਦਾ ਯੋਗਦਾਨ ਪੀੜੀਆਂ ਨੂੰ ਪ੍ਰੇਰਿਤ ਕਰਨ ਵਾਲਾ ਹੈ।

ਇਸ ਨਾਲ ਹੀ ਉਨ੍ਹਾਂ ਨੇ ਨਵੇਂ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਵਿਸ਼ਵ ਵਿਆਪੀ ਕਿਸਾਨ ਅੰਦੋਲਨ ਲਈ ਵਿਰੋਧੀ ਪੱਖ ਨੂੰ ਕਰੜੇ ਹੱਥੀ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੀਤੀਆਂ ਗਈਆਂ ਗੱਲਾਂ ਖੋਖਲੀਆਂ ਹੀ ਸਨ। ਉਨ੍ਹਾਂ ਨੇ ਕਿਹਾ ਆਜ਼ਾਦੀ ਦੇ ਕਿੰਨੇ ਹੀ ਦਹਾਕਿਆਂ ਤੱਕ ਕਿਸਾਨ ਅਤੇ ਮਜ਼ਦੂਰਾਂ ਦੇ ਨਾਮ ਤੇ ਬਹੁਤ ਨਾਅਰੇ ਲੱਗੇ, ਵੱਡੇ-ਵੱਡੇ ਐਲਾਨ ਪੱਤਰ ਲਿਖੇ ਗਏ, ਪਰ ਸਮੇਂ ਦੀ ਕਸੌਟੀ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਸਾਰੀਆਂ ਗੱਲਾਂ ਕਿੰਨੀਆਂ ਖੋਖਲੀਆਂ ਸਨ, ਸਿਰਫ਼ ਨਾਅਰੇ ਸਨ ਤੇ ਦੇਸ਼ ਹੁਣ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਕਾਨੂੰਨਾਂ ‘ਚ ਉਲਝਾ ਕੇ ਰੱਖਿਆ ਗਿਆ ਜਿਸ ਕਾਰਨ ਉਹ ਆਪਣੀ ਹੀ ਫਸਲ ਨੂੰ ਆਪਣੇ ਮਨ ਮੁਤਾਬਕ ਵੇਚ ਵੀ ਨਹੀਂ ਸਕਦਾ ਸੀ। ਨਤੀਜਾ ਇਹ ਰਿਹਾ ਕਿ ਫਸਲ ਵਧਣ ਦੇ ਬਾਵਜੂਦ ਕਿਸਾਨਾਂ ਦੀ ਆਮਦਨੀ ਐਨੀ ਨਹੀਂ ਵਧੀ ਤੇ ਹਾਂ, ਉਨ੍ਹਾਂ ‘ਤੇ ਕਰਜ ਜ਼ਰੂਰ ਵੱਧਦਾ ਗਿਆ।

Share this Article
Leave a comment