Breaking News

ਪਿਛਲੇ 5 ਦਹਾਕਿਆਂ ‘ਚ ਹਰਿਆਣਾ ਨੂੰ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ: ਮੋਦੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਹਰਿਆਣਾ ਵਿਚ ਲੰਬੇ ਸਮੇਂ ਤਕ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਅਨੇਕ ਸਰਕਾਰਾਂ ਨੂੰ ਮੈਂ ਨੇੜੇ ਤੋਂ ਕੰਮ ਕਰਦੇ ਦੇਖਿਆ ਹੈ ਪਰ ਹਰਿਆਣਾ ਨੂੰ 5 ਦਹਾਕਿਆਂ ‘ਚ ਮਨੋਹਰ ਲਾਲ ਦੀ ਅਗਵਾਈ ਵਿਚ ਸ਼ੁੱਧ ਰੂਪ ਨਾਲ ਇਮਾਨਦਾਰ ਸਰਕਾਰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਝੱਜਰ ਜਿਲ੍ਹਾ ਦੇ ਬਾਡਸਾ ਖੇਤਰ ਸਥਿਤ ਕੌਮੀ ਕੈਂਸਰ ਸੰਸਥਾਨ ਵਿਚ ਨਵੇਂ ਨਿਰਮਾਣਿਤ ਇੰਫੋਸਿਸ ਫਾਊਂਡੇਸ਼ਨ ਰੈਸਟ ਸਦਨ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਵੀਡੀਓ ਕਾਨਫ੍ਰੈਸਿੰਗ ਰਾਹੀਂ ਕੀਤੇ ਗਏ ਰੈਸਟ ਸਦਨ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਇਮਾਨਦਾਰ ਕਾਰਜਸ਼ੈਲੀ ‘ਤੇ ਮੁਹਰ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਹਰ ਸਮੇਂ ਸੂਬੇ ਦੀ ਭਲਾਈ ਦੇ ਲਈ ਸੋਚਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿਕਾਸ ਦਾ ਮੁਲਾਂਕਨ ਕੀਤਾ ਜਾਵੇ ਤਾਂ ਪਿਛਲੇ 5 ਦਹਾਕਿਆਂ ਦੀ ਸੱਭ ਤੋਂ ਉੱਤਮ ਅਤੇ ਸੱਭ ਤੋਂ ਰਚਨਾਤਮਕ ਢੰਗ ਨਾਲ ਕੰਮ ਕਰਨ ਵਾਲੀ ਮਨੋਹਰ ਸਰਕਾਰ ਹਰਿਆਣਾ ਨੂੰ ਮਿਲੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਸਮਰੱਥਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੈਂ ਮਨੋਹਰ ਲਾਲ ਜੀ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਪਰ ਸੀਐਮ ਬਣਨ ਤੋਂ ਬਾਅਦ ਉਨ੍ਹਾਂ ਦੀ ਪ੍ਰਤਿਭਾ ਹੋਰ ਵੀ ਨਿਖਰ ਕੇ ਆਈ ਹੈ। ਜਿਸ ਤਰ੍ਹਾ ਹਰਿਆਣਾ ਸਰਕਾਰ ਉਨ੍ਹਾਂ ਦੀ ਅਗਵਾਈ ਹੇਠ ਇਨੋਵੇਟਿਵ ਕੰਮ ਕਰ ਰਹੀ ਹੈ ਕਈ ਵਾਰ ਉਸ ਕਾਰਜਸ਼ੈਲੀ ਨੂੰ ਕੇਂਦਰ ਸਰਕਾਰ ਵੀ ਅਪਣਾਉਂਦੀ ਰਹੀ ਹੈ। ਇਹ ਹੀ ਨਹੀਂ ਸਗੋ ਹੋਰ ਸੂਬਿਆਂ ਦੇ ਲਈ ਵੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਪੇ੍ਰਰਣਾ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਜਨਤਕ ਤੌਰ ‘ਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹੈ ਕਿ ਜਿਸ ਤਰ੍ਹਾ ਨਾਲ ਉਹ ਕੰਮ ਕਰ ਰਹੇ ਹਨ ਉਹ ਹਰਿਆਣਾ ਦੇ ਸੁਖਦ ਭਵਿੱਖ ਦੀ ਨੀਂਹ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਅੱਜ ਮਨੋਹਰ ਲਾਲ ਦੀ ਅਗਵਾਈ ਹੇਠ ਦੇਸ਼ ਦੇ ਉਜਵਲ ਭਵਿੱਖ ਦੀ ਤਾਕਤ ਬਣ ਰਿਹਾ ਹੈ।

Check Also

ਇਟਲੀ ‘ਚ ਅੰਗਰੇਜ਼ੀ ਭਾਸ਼ਾ ਬੋਲਣ ‘ਤੇ ਲੱਗ ਸਕਦੀ ਹੈ ਪਾਬੰਦੀ, ਬੋਲਣ ‘ਤੇ ਲੱਗੇਗਾ ਭਾਰੀ ਜੁਰਮਾਨਾ

ਨਿਊਜ਼ ਡੈਸਕ: ਇਟਲੀ ਦੀ ਸਰਕਾਰ ਜਲਦੀ ਹੀ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ‘ਤੇ ਪਾਬੰਦੀ ਲਗਾਉਣ …

Leave a Reply

Your email address will not be published. Required fields are marked *