ਹਰਿਆਣਾ CM ਦਾ ਵਿਨੇਸ਼ ਫੋਗਾਟ ਨੂੰ ਲੈ ਕੇ ਵੱਡਾ ਐਲਾਨ

Global Team
2 Min Read

ਨਿਊਜ਼ ਡੈਸਕ: ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਦੇਸ਼ ਦੇ ਸੋਨ ਤਮਗਾ ਜੇਤੂ ਖਿਡਾਰੀਆਂ ਦੇ ਸਾਰੇ ਫਾਇਦੇ ਮਿਲਣਗੇ। ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਹੈ। ਫੋਗਾਟ ਦੇ ਪਰਿਵਾਰ ਨੇ ਵੀ ਇਸ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਹੋਰ ਖਿਡਾਰੀਆਂ ਨੂੰ ਵੀ ਉਤਸ਼ਾਹ ਮਿਲੇਗਾ। ਫੋਗਾਟ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਮਗਾ ਜਿੱਤਣ ਵਾਲੇ ਸਾਰੇ ਲਾਭ ਮਿਲਣਗੇ। ਉਨ੍ਹਾਂ ਲਿਖਿਆ, ‘ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਓਲੰਪਿਕ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਸੀ। ਕੁਝ ਕਾਰਨਾਂ ਕਰਕੇ ਉਹ ਓਲੰਪਿਕ ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈ।

ਉਨ੍ਹਾਂ ਅੱਗੇ ਲਿਖਿਆ, ‘ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸਵਾਗਤ ਕੀਤਾ ਜਾਵੇਗਾ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਹਰਿਆਣਾ ਸਰਕਾਰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਵੀ ਵਿਨੇਸ਼ ਫੋਗਾਟ ਨੂੰ ਧੰਨਵਾਦ ਸਹਿਤ ਦਿੱਤੀ ਜਾਵੇਗੀ। ਸਾਨੂੰ ਤੁਹਾਡੇ ‘ਤੇ ਮਾਣ ਹੈ ਵਿਨੇਸ਼।


ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵਿਨੇਸ਼ ਫੋਗਾਟ ਨੂੰ ਚਾਂਦੀ ਤਮਗਾ ਜੇਤੂ ਨੂੰ ਸਾਰੇ ਲਾਭ ਦੇਣ ਦੇ ਐਲਾਨ ‘ਤੇ ਉਸ ਦੇ ਚਾਚਾ ਮਹਾਵੀਰ ਫੋਗਾਟ ਨੇ ਕਿਹਾ, ‘ਇਹ ਮੁੱਖ ਮੰਤਰੀ ਦੀ ਚੰਗੀ ਪਹਿਲ ਹੈ। ਉਸ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਵਿਨੇਸ਼ ਨੂੰ ਚਾਂਦੀ ਦਾ ਤਮਗਾ ਮਿਲਿਆ ਹੈ। ਇਹ ਇੱਕ ਚੰਗਾ ਕਦਮ ਹੈ ਅਤੇ ਮੈਂ ਇਸਦਾ ਸਮਰਥਨ ਕਰਦਾ ਹਾਂ। ਮੈਂ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜੇਕਰ ਕਦੇ ਹੋਰ ਐਥਲੀਟਾਂ ਨਾਲ ਅਜਿਹਾ ਹੁੰਦਾ ਹੈ ਤਾਂ ਇਹ ਉਨ੍ਹਾਂ ਨੂੰ ਉਤਸ਼ਾਹਿਤ ਕਰੇਗਾ…’

Share this Article
Leave a comment