ਲੁਧਿਆਣਾ ‘ਚ ACP ਦੀ ਕਾਰ ਨੇ ਕੁਚਲਿਆ ਮਾਸੂਮ ਬੱਚੇ ਨੂੰ, ਹੋਈ ਮੌ/ਤ

Rajneet Kaur
3 Min Read

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ACP  ਦੇ ਡਰਾਈਵਰ ਨੇ ਗਲੀ ਵਿੱਚ ਖੇਡ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਡਰਾਈਵਰ ਖੁਦ ਬੱਚੇ ਨੂੰ ਹਸਪਤਾਲ ਲੈ ਕੇ ਗਿਆ। ਜਿੱਥੋਂ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਹੁਣ ਪੁਲਿਸ ‘ਤੇ ਸਵਾਲ ਉਠ ਰਹੇ ਹਨ ਕਿਉਂਕਿ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਮੌਤ ਹੈ।

ਇਹ ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਪਰਿਵਾਰਕ ਮੈਂਬਰ ਨੇ  ਉਨ੍ਹਾਂ ਦੇ ਇਲਾਕੇ ‘ਚ ਇਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦੇ ਹਨ। ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਦੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਬਾਹਰ ਕੱਢੀ। ਬਿਨਾਂ ਆਲੇ-ਦੁਆਲੇ ਦੇਖਦਿਆਂ ਡਰਾਈਵਰ ਨੇ ਡੇਢ ਸਾਲ ਦੇ ਮਾਸੂਮ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠ ਕੁਚਲ ਦਿੱਤਾ। ਅਨੁਰਾਜ ਗਲੀ ਵਿੱਚ ਖੇਡ ਰਿਹਾ ਸੀ।  ਡਰਾਈਵਰ ਇੰਨਾ ਚਲਾਕ ਸੀ ਕਿ ਉਸ ਨੇ ਬੱਚੇ ਨੂੰ ਕਾਰ ਡਿੱਗੀ ਵਿੱਚ ਪਾ ਦਿੱਤਾ ਅਤੇ ਖੁਦ ਉਸ ਨੂੰ ਹਸਪਤਾਲ ਲੈ ਗਿਆ। ਉਨ੍ਹਾਂ ਨੂੰ  ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ  ਦੇ ਬੱਚੇ ਦੀ ਮੌਤ ਹੋ ਗਈ ਹੈ।ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ।

ਚਾਚਾ ਧਰਮੇਸ਼ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਵਿੱਚ ਮੁਲਜ਼ਮ ਡਰਾਈਵਰ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਥਾਣੇ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਦਾ ਉਹ ਡਰਾਈਵਰ ਹੈ, ਉਸ ਨੇ ਇੱਕ ਵਾਰ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਨਹੀਂ ਕੀਤਾ। ਘਟਨਾ ਸਮੇਂ ਗੱਡੀ ਫਾਰਚੂਨਰ ਸੀ, ਪਰ ਹੁਣ ਪੁਲਿਸ ਥਾਣੇ ‘ਚ ਕੋਈ ਹੋਰ ਗੱਡੀ ਦਿਖਾ ਰਹੇ ਹਨ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਬੱਚੇ ਦੇ ਪਰਿਵਾਰ ’ਤੇ ਰਾਜ਼ੀਨਾਮਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਾਰਾ 174 ਲਗਾਈ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਆਦਿ ਬਣਾ ਦਿੱਤੀ ਜਾਵੇ ਤਾਂ ਮਾਮਲਾ ਸਾਫ ਹੋ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment