ਇਸ ਅਦਾਕਾਰਾ ਦੇ ਬੇਟੇ ਨੇ ਜਿੱਤਿਆ ਨਰਿੰਦਰ ਮੋਦੀ ਦਾ ਦਿਲ, ਪੀਐੱਮ ਨੇ ਟਵੀਟ ਕਰ ਦਿੱਤੀ ਪ੍ਰਤੀਕ੍ਰਿਆ

TeamGlobalPunjab
2 Min Read

ਬਾਲੀਵੁੱਡ ਅਦਾਕਾਰਾ ਗੁੱਲ ਪਨਾਗ ਪਿਛਲੇ ਕੁੱਝ ਸਮੇਂ ਤੋਂ ਸੁਰਖੀਆਂ ਵਿੱਚ ਹਨ। ਪਹਿਲਾਂ ਜਿੱਥੇ ਉਹ ਆਪਣੀ ਇੱਕ ਥਰੋਅਬੈਕ ਫੋਟੋ ਨੂੰ ਲੈ ਕੇ ਸੁਰਖੀਆਂ ਵਿੱਚ ਸਨ ਤਾਂ ਉਥੇ ਹੀ ਹੁਣ ਉਨ੍ਹਾਂ ਦੇ ਬੇਟੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਥੇ ਹੀ ਇਸ ਵੀਡੀਓ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਰੀਟਵੀਟ ਕੀਤਾ ਹੈ।

ਦਰਅਸਲ ਗੁੱਲ ਪਨਾਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਅਪਲੋਡ ਕੀਤੀ। ਜਿਸ ਵਿੱਚ ਗੁੱਲ ਪਨਾਗ ਦੇ ਨਾਲ ਉਨ੍ਹਾਂ ਦਾ ਪੁੱਤਰ ਨਿਹਾਲ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਹਾਲ ਇੱਕ ਮੈਗਜ਼ੀਨ ਕਵਰ ਪੇਜ ‘ਤੇ ਪੀਐੱਮ ਮੋਦੀ ਦੀ ਫੋਟੋ ਵੇਖਦਾ ਹੈ ਤੇ ਉਨ੍ਹਾਂ ਨੂੰ ਪਹਿਚਾਣ ਲੈਂਦਾ ਹੈ।

ਇਸ ਵੀਡੀਓ ਦੀ ਕੈਪਸ਼ਨ ਵਿੱਚ ਗੁੱਲ ਪਨਾਗ ਨੇ ਲਿਖਿਆ ਤਾਂ ਹੁਣ ਨਿਹਾਲ ਮੈਗਜ਼ੀਨ ਤੇ ਨਿਊਜ਼ਪੇਪਰਸ ਵਿੱਚ ਪੀਐੱਮ ਨਰਿੰਦਰ ਮੋਦੀ ਨੂੰ ਪਹਿਚਾਣਨ ਲੱਗਿਆ ਹੈ। ਜ਼ਿਆਦਾਤਰ ਸਵੇਰੇ ਉਹ ਖੁਸ਼ੀ ਨਾਲ ਮੈਨੂੰ ਉਨ੍ਹਾਂ ਵੱਲ ਇਸ਼ਾਰਾ ਕਰਦੇ ਦੱਸਦਾ ਹੈ। ਮੈਂ ਬਹੁਤ ਮੁਸ਼ਕਲ ਨਾਲ ਕੈਮਰੇ ਦੇ ਸਾਹਮਣੇ ਉਸ ਤੋਂ ਅਜਿਹਾ ਕਰਵਾਇਆ ਇਸਦੇ ਨਾਲ ਹੀ ਗੁੱਲ ਨੇ ਮੋਦੀ ਨੂੰ ਵੀ ਵੀਡੀਓ ਵਿੱਚ ਟੈਗ ਕੀਤਾ।

ਵੀਡੀਓ ਅਪਲੋਡ ਹੋਣ ਤੋਂ ਕੁੱਝ ਦੇਰ ਬਾਅਦ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਗੀ। ਅਜਿਹੇ ਵਿੱਚ ਪੀਐਮ ਮੋਦੀ ਨੇ ਵੀ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਬਹੁਤ ਪਿਆਰਾ ! ਨਿਹਾਲ ਨੂੰ ਮੇਰਾ ਅਸ਼ਿਰਵਾਦ। ਉਹ ਭਵਿੱਖ ਵਿੱਚ ਜੋ ਵੀ ਕਰੇ ਉਸ ਦੇ ਲਈ ਸ਼ੁਭਕਾਮਨਾਵਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਨੂੰ ਤੁਹਾਡੇ ਰੂਪ ਵਿੱਚ ਇੱਕ ਚੰਗਾ ਗੁਰੂ ਤੇ ਗਾਈਡ ਮਿਲੇਗਾ।

ਗੱਲ ਗੁੱਲ ਪਨਾਗ ਦੇ ਕਰੀਅਰ ਦੀਆਂ ਕਰੀਏ ਤਾਂ ਹਾਲ ਹੀ ਵਿੱਚ ਉਹ ਵੈੱਬ ਸੀਰੀਜ਼ ਦ ਫੈਮਿਲੀ ਮੈਨ ਵਿੱਚ ਨਜ਼ਰ ਆਈ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਲੀ ਫਿਲਮ ਬਾਇਪਾਸ ਰੋਡ ਹੈ। ਦੱਸ ਦਿਓ ਕਿ ਗੁੱਲ ਪਨਾਗ ਫਿਟਨੈੱਸ ਨੂੰ ਲੈ ਕੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਅਕਸਰ ਸੋਸ਼ਲ ਮੀਡੀਆ ‘ਤੇ ਫਿਟਨੈੱਸ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

Share this Article
Leave a comment