ਲਾੜੇ ਨੇ ਵਿਆਹ ਨੂੰ ਅਨੋਖਾ ਬਣਾਉਣ ਲਈ ਦੇਖੋ ਕੀ ਕੀਤਾ, ਹੁਣ ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

TeamGlobalPunjab
2 Min Read

ਨਿਊਜ਼ ਡੈਸਕ : ਤੁਸੀਂ ਪੂਰੀ ਦੁਨੀਆ ‘ਚ ਅਜੀਬੋ ਗਰੀਬ ਵਿਆਹ ਹੁੰਦੇ ਵੇਖੇ ਹੋਣਗੇ। ਜਿਸ ‘ਚ ਤੁਸੀਂ ਦੁਲਹੇ ਨੂੰ ਘੋੜੀ ‘ਤੇ ਬੈਠ ਕੇ ਤੇ ਬਰਾਤੀਆਂ ਨੂੰ ਪੈਦਲ ਚਲਦੇ ਵੇਖਿਆ ਹੋਵੇਗਾ। ਪਰ ਕੀ ਤੁਸੀਂ ਕਦੀ ਇਸ ਤਰ੍ਹਾਂ ਦਾ ਵਿਆਹ ਵੇਖਿਆ ਹੈ ਜਿਸ ‘ਚ ਲਾੜਾ ਖੁਦ ਆਪਣੀ ਬਾਰਾਤ ਨਾਲ 11 ਕਿਲੋਮੀਟਰ ਦੌੜ ਕੇ ਲਾਵਾ ਲੈਣ ਲਈ ਪਹੁੰਚਿਆ ਹੋਵੇ।

ਜੀ ਹਾਂ ਮੱਧ ਪ੍ਰਦੇਸ਼ ਦੇ ਇੰਦੋਰ ‘ਚ ਬੀਤੇ ਸੋਮਵਾਰ ਇੱਕ ਅਜਿਹਾ ਹੀ ਅਨੋਖਾ ਵਿਆਹ ਹੋਇਆ। ਜਿਸ ਦੀ ਚਾਰੇ ਪਾਸੇ ਬਹੁਤ ਚਰਚਾ ਹੋ ਰਹੀ ਹੈ। ਇਸ ਵਿਆਹ ‘ਚ ਬਿਨਾਂ ਬੈਂਡ ਵਾਜੇ ਤੋਂ ਬਾਰਾਤ ਨਿਕਲੀ। ਪੂਰੀ ਬਾਰਾਤ ਦਾ ਡ੍ਰੈਸ ਕੋਟ ਵੀ ਪੀਲੇ ਰੰਗ ਦਾ ਰੱਖਿਆ ਗਿਆ। ਵਿਆਹ ‘ਚ ਲਾੜਾ ਖੁਦ ਸ਼ੇਰਵਾਨੀ ‘ਚ ਦੋੜਦਾ ਨਜ਼ਰ ਆਇਆ ਤੇ ਉਸ ਦੇ ਪਿੱਛੇ ਉਸ ਦੇ 50 ਬਰਾਤੀ ਵੀ ਦੋੜਦੇ ਨਜ਼ਰ ਆਏ।

ਦਰਅਸਲ ਇਹ ਬਾਰਾਤ ਗਣੇਸ਼ ਨਗਰ ‘ਚ ਰਹਿਣ ਵਾਲੇ ਫਿਜੀਕਲ ਟ੍ਰੇਨਰ ਨੀਰਜ ਮਾਲਵੀਆ ਦੀ ਸੀ। ਨੀਰਜ ਮਾਲਵੀਆ ਲਾਵਾ ਲੈਣ ਲਈ ਆਪਣੇ ਸ਼ਹਿਰ ਦੇ ਮਾਲਵੀਆ ਦੁਸਹਿਰਾ ਮੈਦਾਨ ਤੋਂ ਸੰਗਮ ਨਗਰ ਤੱਕ 11 ਕਿਲੋਮੀਟਰ ਦੌੜ ਲਗਾ ਕੇ ਵਿਆਹ ਵਾਲੀ ਥਾਂ ‘ਤੇ ਪਹੁੰਚਿਆ। ਇਸ ਬਾਰਾਤ ‘ਚ 18 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਬਾਰਾਤੀ ਸ਼ਾਮਲ ਸਨ। ਦੁਲਹਨ ਨਿਕਿਤਾ ਬਿਲਲੋਰੇ ਨੇ ਕਿਹਾ, ” ਮੈਂ ਕਦੀ ਨਹੀਂ ਸੋਚਿਆ ਸੀ ਕਿ ਮੇਰੀ ਬਾਰਾਤ ਇਸ ਤਰ੍ਹਾਂ ਆਵੇਗੀ।”

- Advertisement -

ਦੱਸ ਦਈਏ ਕਿ ਨੀਰਜ ਮਾਲਵੀਆ ਇੱਕ ਫਿਜੀਕਲ ਟ੍ਰੇਨਰ ਹੈ। ਦੁਲਹੇ ਨੀਰਜ ਦਾ ਕਹਿਣਾ ਹੈ ਕਿ ਉਹ ਆਪਣੇ ਵਿਆਹ ਨੂੰ ਖਾਸ ਬਣਾਉਣਾ ਚਾਹੁੰਦਾ ਸੀ। ਇਸ ਲਈ ਫਿਟਨੈੱਸ ਨੂੰ ਮਹੱਤਤਾ ਦੇਣ ਲਈ ਉਸ ਨੇ ਇਸ ਤਰ੍ਹਾਂ ਦਾ ਵਿਆਹ ਕਰਨ ਦਾ ਵਿਚਾਰ ਬਣਾਇਆ।

Share this Article
Leave a comment