ਕਸੂਤਾ ਫਸਿਆ ਦੀਪ ਸਿੱਧੂ, ਦਿੱਲੀ ਕੋਰਟ ‘ਚ ਅੱਜ ਹੋ ਸਕਦੀ ਹੈ ਪੇਸ਼ੀ

TeamGlobalPunjab
1 Min Read

ਨਵੀਂ ਦਿੱਲੀ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤੇ ਦੀਪ ਸਿੱਧੂ ਨੂੰ ਅੱਜ ਦਿੱਲੀ ਪੁਲੀਸ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਇਹ ਪੇਸ਼ਗੀ ਆਨਲਾਈਨ ਹੋਵੇਗੀ। ਦਿੱਲੀ ਪੁਲੀਸ ਅਦਾਲਤ ਵਿੱਚ ਮੰਗ ਕਰੇਗੀ ਕਿ ਦੀਪ ਸਿੱਧੂ ਨੂੰ ਰਿਮਾਂਡ ‘ਤੇ ਭੇਜਿਆ ਜਾਵੇ। ਦੂਸਰੇ ਪਾਸੇ ਦੀਪ ਸਿੱਧੂ ਦੇ ਵਕੀਲਾਂ ਵੱਲੋਂ ਜ਼ਮਾਨਤ ਦੀ ਵੀ ਮੰਗ ਕੀਤੀ ਜਾਵੇਗੀ।

ਬੀਤੇ ਦਿਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਦੀਪ ਸਿੱਧੂ ਨੂੰ ਐਫਆਈਆਰ ਨੰਬਰ 96 ਵਿੱਚ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਦੀਪ ਸਿੱਧੂ ਨੂੰ ਤੀਹ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਦੇ ਨਾਲ ਜ਼ਮਾਨਤ ਮਨਜ਼ੂਰ ਕੀਤੀ ਸੀ ਤੇ ਨਾਲ ਹੀ ਦੀਪ ਸਿੱਧੂ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਵੀ ਹੁਕਮ ਸੁਣਾਇਆ ਸੀ।

ਅਦਾਲਤ ਵੱਲੋਂ ਦੀਪ ਸਿੱਧੂ ਨੂੰ ਸਵੇਰੇ ਰਾਹਤ ਮਿਲੀ ਤਾਂ ਦਿੱਲੀ ਪੁਲੀਸ ਨੇ ਸ਼ਾਮ ਨੂੰ ਪੁਰਾਤੱਤਵ ਵਿਭਾਗ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦੀਪ ਸਿੱਧੂ ਨੂੰ ਤਿਹਾੜ ਜੇਲ੍ਹ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ। ਜਿਸ ਦਾ ਅੱਜ ਰਿਮਾਂਡ ਲੈਣ ਦੇ ਲਈ ਦੀਪ ਸਿੱਧੂ ਨੂੰ ਆਨਲਾਈਨ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

Share this Article
Leave a comment