ਪ੍ਰਧਾਨ ਮੰਤਰੀ ਮੋਦੀ ਦੇ ਨਾਂ ਇੱਕ ਹੋਰ ਵੱਡੀ ਗਲੋਬਲ ਪ੍ਰਾਪਤੀ! ਸਵੀਡਨ ਨੇ ‘ਰਾਇਲ ਆਰਡਰ ਆਫ਼ ਦ ਪੋਲਰ ਸਟਾਰ’ ਨਾਲ ਕੀਤਾ ਸਨਮਾਨਿਤ

Global Team
2 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪ ਦੌਰੇ ਦੇ ਦੂਜੇ ਪੜਾਅ ਦੌਰਾਨ ਸਵੀਡਨ ਦੇ ਗੋਥਨਬਰਗ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਖੁਦ ਪੀਐਮ ਮੋਦੀ ਦੇ ਸਵਾਗਤ ਲਈ ਏਅਰਪੋਰਟ ਪਹੁੰਚੇ ।

ਦੱਸ ਦਈਏ ਕਿ ਸਵੀਡਨ ਨੇ ਪੀਐਮ ਨਰਿੰਦਰ ਮੋਦੀ ਨੂੰ ‘ਰੌਇਲ ਆਰਡਰ ਆਫ਼ ਪੋਲਰ ਸਟਾਰ ਕਮਾਂਡਰ ਗ੍ਰੈਂਡ ਕਰਾਸ’ ਨਾਲ ਸਨਮਾਨਿਤ ਕੀਤਾ ਹੈ। ਸਵੀਡਨ ਵਿੱਚ ਰੌਇਲ ਆਰਡਰ ਆਫ਼ ਪੋਲਰ ਸਟਾਰ ਕਮਾਂਡਰ ਗ੍ਰੈਂਡ ਕਰਾਸ ਕਿਸੇ ਰਾਸ਼ਟਰ ਮੁਖੀ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਰਕਾਰੀ ਸਨਮਾਨ ਅਤੇ ਮਾਨਤਾ ਹੈ।

ਇਹ ਪੀਐਮ ਮੋਦੀ ਨੂੰ ਮਿਲਿਆ 31ਵਾਂ ਗਲੋਬਲ ਸਨਮਾਨ ਹੈ। ਨਰਿੰਦਰ ਮੋਦੀ ਅੱਠ ਸਾਲਾਂ ਬਾਅਦ ਸਵੀਡਨ ਦੀ ਯਾਤਰਾ ਕਰ ਰਹੇ ਹਨ। ਗੋਥਨਬਰਗ ਵਿੱਚ ਕਾਉਂਟੀ ਗਵਰਨਰ ਦੀ ਰਿਹਾਇਸ਼ ‘ਤੇ ਆਯੋਜਿਤ ਇੱਕ ਸਮਾਰੋਹ ਵਿੱਚ ਪੀਐਮ ਮੋਦੀ ਨੂੰ ਇਹ ਰੋਇਲ ਆਰਡਰ ਪ੍ਰਦਾਨ ਕੀਤਾ ਗਿਆ। ‘ਆਰਡਰ ਆਫ਼ ਦ ਪੋਲਰ ਸਟਾਰ’ ਦੀ ਸਥਾਪਨਾ 1748 ਵਿੱਚ ਕੀਤੀ ਗਈ ਸੀ।

ਰੋਇਲ ਆਰਡਰ ਆਫ਼ ਦ ਪੋਲਰ ਸਟਾਰ ਖਾਸ ਤੌਰ ‘ਤੇ ਸਿੱਖਿਆ, ਵਿਗਿਆਨ, ਸੱਭਿਆਚਾਰ ਜਾਂ ਜਨਤਕ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤਾ ਜਾਣ ਵਾਲਾ ਸਵੀਡਨ ਦਾ ਸਰਵਉੱਚ ਨਾਗਰਿਕ ਸਨਮਾਨ ਹੈ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਵੀਡਨ ਜਾਂ ਸਵੀਡਿਸ਼ ਹਿੱਤਾਂ ਲਈ ਆਪਣੇ ਨਿੱਜੀ ਯਤਨਾਂ ਨਾਲ ਯੋਗਦਾਨ ਪਾਇਆ ਹੋਵੇ।

ਇਸ ਦੇ ਨਾਲ ਹੀ ਪੀਐਮ ਮੋਦੀ ਨੇ ਸਵੀਡਨ ਦੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਕਈ ਅਹਿਮ ਸਮਝੌਤੇ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਇਹ ਹੈ ਕਿ ਦੋਵੇਂ ਦੇਸ਼ ਹੁਣ ਸਟ੍ਰੇਟੇਜਿਕ ਪਾਰਟਨਰ ਬਣ ਚੁੱਕੇ ਹਨ। ਡੈਲੀਗੇਸ਼ਨ ਪੱਧਰ ਦੀ ਗੱਲਬਾਤ ਦੌਰਾਨ ਦੋਵੇਂ ਦੇਸ਼ ਬਾਈਲੈਟਰਲ ਰਿਲੇਸ਼ਨਸ਼ਿਪ ਨੂੰ ਸਟ੍ਰੇਟੇਜਿਕ ਪਾਰਟਨਰਸ਼ਿਪ ਤੱਕ ਵਧਾਉਣ ‘ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਵੀਡਿਸ਼ ਹਮਰੁਤਬਾ ਉਲਫ ਕ੍ਰਿਸਟਰਸਨ ਨਾਲ ਟ੍ਰੇਡ , ਟੈਕਨਾਲੋਜੀ, ਡਿਫੈਂਸ ਅਤੇ ਹੋਰ ਖਾਸ ਸੈਕਟਰਾਂ ‘ਤੇ ਫੋਕਸ ਕਰਦੇ ਹੋਏ ਗੱਲਬਾਤ ਕੀਤੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment