Home / ਉੱਤਰੀ ਅਮਰੀਕਾ / ਕੈਨੇਡਾ ਨੂੰ ਜਲਦ ਮਿਲਣਗੀਆਂ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਖੁਰਾਕਾਂ

ਕੈਨੇਡਾ ਨੂੰ ਜਲਦ ਮਿਲਣਗੀਆਂ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਖੁਰਾਕਾਂ

ਓਟਵਾ : ਕੈਨੇਡਾ ਨੂੰ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਅਜਿਹਾ ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਡਿਲਿਵਰੀਜ਼ ‘ਚ ਕੀਤੇ ਗਏ ਵਾਧੇ ਕਾਰਨ ਹੀ ਸੰਭਵ ਹੋ ਸਕਿਆ ਹੈ।

ਮਈ ਦੇ ਮਹੀਨੇ ਇਨ੍ਹਾਂ ਦੋਵੇਂ ਕੰਪਨੀਆਂ ਵੱਲੋਂ 2 ਮਿਲੀਅਨ ਖੁਰਾਕਾਂ ਹਰ ਹਫਤੇ ਡਿਲਿਵਰ ਕੀਤੇ ਗਏ। ਪਰ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਫਤੇ ਵਿੱਚ ਦੋਵੇਂ ਕੰਪਨੀਆਂ ਇਨ੍ਹਾਂ ਡੋਜ਼ਾਂ ਨੂੰ ਵਧਾ ਕੇ 2.4 ਮਿਲੀਅਨ ਪ੍ਰਤੀ ਹਫਤਾ ਕਰ ਰਹੀਆਂ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ 500,000 ਟੀਕੇ ਮੌਡਰਨਾ ਵੱਲੋਂ ਵੀ ਭੇਜੇ ਜਾਣਗੇ ਕੰਪਨੀ ਇਹ ਡੋਜ਼ਾਂ ਦੋ ਵੱਖ-ਵੱਖ ਖੇਪਾਂ ਵਿੱਚ ਭੇਜੀਆਂ ਜਾਣਗੀਆਂ।

ਇਨ੍ਹਾਂ ਖੁਰਾਕਾਂ ਨੂੰ ਅਗਲੇ ਹਫਤੇ ਤੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਵੰਡ ਦਿੱਤਾ ਜਾਵੇਗਾ। ਸਰਕਾਰ ਨੂੰ ਜੂਨ ਦੇ ਅੰਤ ਤੱਕ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਇੱਕ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣ ਦੀ ਵੀ ਉਮੀਦ ਹੈ। ਪਰ ਹਾਲੇ ਇਸ ਦੀ ਡਲਿਵਰੀ ਸਬੰਧੀ ਪੁਸ਼ਟੀ ਨਹੀਂ ਹੋਈ ਹੈ।

Check Also

ਕੈਨੇਡਾ ‘ਚ ਲਗਾਤਾਰ ਵੱਧ ਰਿਹੈ ਮੰਕੀਪਾਕਸ ਦੇ ਮਾਮਲਿਆਂ ਦਾ ਅੰਕੜਾ, ਮਾਹਰਾਂ ਨੇ ਕੀਤਾ ਸੁਚੇਤ

ਟੋਰਾਂਟੋ : ਦੁਨੀਆ ਭਰ ਵਿੱਚ ਮੰਕੀਪਾਕਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਹੁਣ ਤੱਕ …

Leave a Reply

Your email address will not be published.