ਪ੍ਰਧਾਨ ਮੰਤਰੀ ਮੋਦੀ ਨੂੰ ਸਲੋਵਾਕੀਆ ਦਾ ਸਰਵਉੱਚ ਨਾਗਰਿਕ ਸਨਮਾਨ; ਦੋਵਾਂ ਦੇਸ਼ਾਂ ਵਿਚਕਾਰ ਹੋਏ 11 ਸਮਝੌਤੇ

Global Team
2 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵਉੱਚ ਨਾਗਰਿਕ ਸਨਮਾਨ ‘ਦ ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਫਸਟ ਕਲਾਸ)’ ਨਾਲ ਨਿਵਾਜਿਆ ਗਿਆ ਹੈ। ਰਾਜਧਾਨੀ ਬ੍ਰਾਤਿਸਲਾਵਾ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪੀਐਮ ਮੋਦੀ ਇੱਥੇ ਦੋ ਦਿਨਾਂ ਦੇ ਦੌਰੇ ‘ਤੇ ਆਏ ਸਨ।

ਸਨਮਾਨ ਮਿਲਣ ‘ਤੇ ਪੀਐਮ ਮੋਦੀ ਨੇ ‘X’ ਪੋਸਟ ਵਿੱਚ ਲਿਖਿਆ – ਉਹ ਇਸ ਦੇ ਲਈ ਸਲੋਵਾਕੀਆ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੇ ਧੰਨਵਾਦੀ ਹਨ। ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਦਾ ਹੈ ਅਤੇ ਉਹ ਇਸ ਨੂੰ ਭਾਰਤ-ਸਲੋਵਾਕੀਆ ਦੀ ਮਜ਼ਬੂਤ ਅਤੇ ਸਦੀਵੀ ਦੋਸਤੀ ਨੂੰ ਸਮਰਪਿਤ ਕਰਦੇ ਹਨ।

‘ਦ ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਫਸਟ ਕਲਾਸ)’ ਸਲੋਵਾਕੀਆ ਦਾ ਸਰਵਉੱਚ ਸਰਕਾਰੀ ਸਨਮਾਨ ਹੈ। ਇਹ ਸਲੋਵਾਕੀਆ ਦੇ ਰਾਸ਼ਟਰਪਤੀ ਵੱਲੋਂ ਵਿਦੇਸ਼ੀ ਮਸ਼ਹੂਰ ਹਸਤੀਆਂ/ਨੇਤਾਵਾਂ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਸਲੋਵਾਕੀਆ ਨਾਲ ਦੋਸਤਾਨਾ ਸਬੰਧਾਂ ਦੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਦੇ ਨਾਲ-ਨਾਲ ਦੇਸ਼ ਦੇ ਵਿਦੇਸ਼ ਨੀਤੀ ਸਬੰਧੀ ਹਿੱਤਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੇ ਵਕਾਰ ਦੇ ਸਮਰਥਨ ਲਈ ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਇਹ ਕਿਸੇ ਦੇਸ਼ ਵੱਲੋਂ ਪੀਐਮ ਮੋਦੀ ਨੂੰ ਦਿੱਤਾ ਗਿਆ 33ਵਾਂ ਅੰਤਰਰਾਸ਼ਟਰੀ ਸਨਮਾਨ ਹੈ। ਪੀਐਮ ਮੋਦੀ ਨੇ ਦੁਵੱਲੀ ਗੱਲਬਾਤ ਦੌਰਾਨ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ।

ਇਸ ਦੌਰਾਨ ਭਾਰਤ ਅਤੇ ਸਲੋਵਾਕੀਆ ਨੇ ਦੁਵੱਲੇ ਸਬੰਧਾਂ ਨੂੰ ‘ਵਿਆਪਕ ਭਾਈਵਾਲੀ’ਦੇ ਪੱਧਰ ਤੱਕ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਪ੍ਰਵਾਸ , ਡਿਜੀਟਲ ਤਕਨਾਲੋਜੀ, ਰੱਖਿਆ , ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ 11 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ 13 ਤੋਂ 18 ਜੂਨ ਤੱਕ ਫਰਾਂਸ ਅਤੇ ਸਲੋਵਾਕੀਆ ਦੇ ਦੌਰੇ ‘ਤੇ ਹਨ। ਇਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ 100ਵਾਂ ਵਿਦੇਸ਼ੀ ਦੌਰਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment