Home / ਸੰਸਾਰ / ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਹੋਏ ਡਰੋਨ ਹਮਲੇ ਵਿੱਚ 10 ਜ਼ਖਮੀ

ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਹੋਏ ਡਰੋਨ ਹਮਲੇ ਵਿੱਚ 10 ਜ਼ਖਮੀ

ਨਿਊਜ਼ ਡੈਸਕ: ਸਊਦੀ ਅਰਬ ਦੇ ਦੱਖਣ-ਪੱਛਮੀ ਸ਼ਹਿਰ ਜਜ਼ਾਨ ਵਿੱਚ ਕਿੰਗ ਅਬਦੁੱਲਾ ਅਬਦੁਲਅਜੀਜ ਇੰਟਰਨੈਸ਼ਨਲ ਏਅਰਪੋਰਟ ‘ਤੇ ਵਿਸਫੋਟਕਾਂ ਨਾਲ ਲੈਸ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ ਹੋ ਗਏ। ਸਾਊਦੀ ‘ਚ ਇੱਕ ਹਫਤੇ ਦੇ ਅੰਦਰ ਕੀਤਾ ਗਿਆ ਇਸ ਤਰ੍ਹਾਂ ਦਾ ਇਹ ਦੂਜਾ ਹਮਲਾ ਹੈ।

ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਯਮਨ ਤੋਂ ਹੋਥੀ ਸਮੂਹ ਵਲੋਂ ਡਰੋਨ ਵਲੋਂ ਹਮਲਾ ਕੀਤਾ ਗਿਆ। ਡਰੋਨ ਹਮਲੇ ਦੀ ਕਾਰਨ ਮਲਬੇ ਦੀ ਚਪੇਟ ਵਿੱਚ ਆਉਣ ਕਾਰਨ 10 ਲੋਕ ਜਖ਼ਮੀ ਹੋ ਗਏ। ਇਨ੍ਹਾਂ ਜ਼ਖਮੀ ਹੋਣ ਵਾਲਿਆਂ ਵਿੱਚ ਛੇ ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਸ਼ਾਮਲ ਹੈ।

ਜਾਣਕਾਰੀ ਮੁਤਾਬਕ ਹਮਲੇ ਵਿੱਚ ਹਵਾਈ ਅੱਡੇ ਦੀਆਂ ਕੁਝ ਖਿੜਕੀਆਂ ਵੀ ਟੁੱਟ ਗਈਆਂ ਹਨ। ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਨੇ 2015 ਵਿੱਚ ਯਮਨ ਵਿੱਚ ਦਖਲ ਦਿੱਤਾ, ਜਿਸ ਨੇ ਰਾਸ਼ਟਰਪਤੀ ਅਬਦ-ਰੱਬੂ ਮਨਸੂਰ ਹਾਦੀ ਦੀ ਸੱਤਾਧਾਰੀ ਫੌਜਾਂ ਦਾ ਸਮਰਥਨ ਕੀਤਾ ਅਤੇ ਈਰਾਨ ਨਾਲ ਜੁੜੇ ਹੋਥੀ ਸਮੂਹ ਨਾਲ ਲੜਿਆ ਸੀ।

Check Also

ਸੋਸ਼ਲ ਮੀਡੀਆ ‘ਟ੍ਰੋਲਰਸ’ ‘ਤੇ ਨਕੇਲ ਕਸੇਗਾ ਆਸਟ੍ਰੇਲੀਆ, ਬਣਾਇਆ ਨਵਾਂ ਕਾਨੂੰਨ

ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ‘ਟ੍ਰੋਲਰਸ’ ‘ਤੇ ਰੋਕ ਲਗਾਉਣ ਲਈ ਕਵਾਇਦ ਸ਼ੁਰੂ …

Leave a Reply

Your email address will not be published. Required fields are marked *