ਇਟਲੀ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਹੋਇਆ ਨਿੱਘਾ ਸਵਾਗਤ, ਜੀ-20 ਸਿਖਰ ਸੰਮੇਲਨ ‘ਚ ਕਰਨਗੇ ਸ਼ਿਰਕਤ

TeamGlobalPunjab
2 Min Read

ਨਵੀਂ ਦਿੱਲੀ / ਰੋਮ : ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ ਦੇ ਵਿਦੇਸ਼ ਦੌਰੇ ‘ਤੇ ਇਟਲੀ ਪਹੁੰਚੇ ਹਨ, ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸ਼ੁੱਕਰਵਾਰ ਨੂੰ ਉਨ੍ਹਾਂ ਨੇ ਰਾਜਧਾਨੀ ਰੋਮ ‘ਚ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

- Advertisement -

ਪ੍ਰਧਾਨਮੰਤਰੀ ਮੋਦੀ 29 ਤੋਂ 31 ਅਕਤੂਬਰ ਦੁਪਹਿਰ ਤੱਕ ਇਟਲੀ ‘ਚ ਰਹਿਣਗੇ। ਇੱਥੇ ਉਹ ਜੀ-20 ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬ੍ਰਿਟੇਨ ਗਲਾਸਗੋ (ਸਕਾਟਲੈਂਡ) ਪਹੁੰਚਣਗੇ। ਇੱਥੇ ਉਹ ਸੀਓਪੀ-260(COP-26) ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਟਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਪੋਪ ਫਰਾਂਸਿਸ ਨੂੰ ਮਿਲਣ ਲਈ ਵੈਟੀਕਨ ਸਿਟੀ ਵੀ ਜਾ ਸਕਦੇ ਹਨ।

ਵਿਦੇਸ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,“ਪ੍ਰਧਾਨ ਮੰਤਰੀ ਮੋਦੀ 16ਵੇਂ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਹਨ।”

ਇਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦਾ ਇਟਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਇਟਲੀ ਵਿਚ ਭਾਰਤ ਦੇ ਰਾਜਦੂਤ ਨੇ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਮ ਵਿਚ ਪਿਆਜ਼ਾ ਗਾਂਧੀ ਵਿਖੇ ਇਕੱਠੇ ਹੋਏ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਇਸ ਦੌਰਾਨ ਸੁਰੱਖਿਆ ਦੇ ਬੇਹੱਦ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,

”ਰੋਮ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਮ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਦੋ-ਪੱਖੀ ਅਤੇ ਬਹੁਪੱਖੀ ਪ੍ਰੋਗਰਾਮਾਂ ਵਿਚ ਵਿਆਪਕ ਤੌਰ ‘ਤੇ ਹਿੱਸਾ ਲੈਣ ਲਈ ਮੋਦੀ ਉਤਸ਼ਾਹਿਤ ਹਨ।”

ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਜਾਰੀ ਇਕ ਬਿਆਨ ‘ਚ ਮੋਦੀ ਨੇ ਕਿਹਾ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਘੀ ਦੇ ਸੱਦੇ ‘ਤੇ 29 ਤੋਂ 31 ਅਕਤੂਬਰ ਤੱਕ ਰੋਮ ਅਤੇ ਵੈਟੀਕਨ ਦੀ ਯਾਤਰਾ ‘ਤੇ ਹੋਣਗੇ।

ਇਸ ਤੋਂ ਬਾਅਦ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸੱਦੇ ‘ਤੇ 1 ਅਤੇ 2 ਨਵੰਬਰ ਨੂੰ ਬ੍ਰਿਟੇਨ ਦੇ ਗਲਾਸਗੋ ‘ਚ ਰੁਕਣਗੇ।

Share this Article
Leave a comment