ਦਿੱਲੀ ਦੇ ਬਾਰਡਰ ਖਾਲੀ ਕਰਨ ਲਈ ਰਾਕੇਸ਼ ਟਿਕੈਤ ਨੇ ਰੱਖੀ ਇਹ ਸ਼ਰਤ,MSP ਵੱਡਾ ਮਸਲਾ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਉਸ ਸਮੇਂ ਹੀ ਵਾਪਸ ਲਿਆ ਜਾਵੇਗਾ, ਜਦੋਂ ਸੰਸਦ ਵਿੱਚ ਤਿੰਨੋਂ ਕਾਲੇ ਕਾਨੂੰਨ ਵਾਪਸ ਲਏ ਜਾਣਗੇ ਅਤੇ ਫ਼ਸਲਾਂ ਲਈ ਐਮਐੱਸਪੀ ਦੀ ਗਾਰੰਟੀ ਦਿੱਤੀ ਜਾਵੇਗੀ।

ਟਿਕੈਤ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਕਾਨੂੰਨ ਵਾਪਸ ਲੈ ਲੈਣਗੇ। ਮਿਸ਼ਨ ਯੂਪੀ ਜਾਰੀ ਰਹੇਗਾ। ਲਖਨਊ ‘ਚ 22 ਨਵੰਬਰ ਨੂੰ ਪੰਚਾਇਤ ਹੋਵੇਗੀ। ਟਿਕੈਤ ਨੇ ਕਿਹਾ ਕਿ ਸਾਡੇ ਖਿਲਾਫ ਕਾਰਟੂਨ ਬਣਾਏ ਗਏ, ਇਸ ਨੂੰ ਮਵਾਲੀ ਕਿਹਾ ਗਿਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੰਚਾਇਤ ਕੋਲ ਰੱਖਿਆ ਜਾਵੇਗਾ। ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਉਸ ਨਾਲ ਹੱਲ ਨਿਕਲੇਗਾ।

ਰਾਕੇਸ਼ ਟਿਕੈਤ  ਦਾ ਕਹਿਣਾ ਹੈ ਕਿ ਦਿੱਲੀ ਐਨਸੀਆਰ ਦੇ ਚਾਰੇ ਬਾਰਡਰਾਂ ਤੋਂ ਕਿਸਾਨ ਪ੍ਰਦਰਸ਼ਨ ਅਗਲੇ ਕੁਝ ਦਿਨਾਂ ਤਕ ਨਹੀਂ ਹਟਣ ਵਾਲੇ ਹਨ। ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਐਲਾਨ ਦੇ ਬਾਵਜੂਦ ਦਿੱਲੀ ਉਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ’ਤੇ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਵਿਚ ਰਾਜਸ਼ਾਹੀ ਨਹੀਂ ਹੈ, ਟੀਵੀ ’ਤੇ ਸਿਰਫ਼ ਐਲਾਨ ਕਰਨ ਨਾਲ ਕਿਸਾਨ ਘਰ ਵਾਪਸ ਨਹੀਂ ਜਾਵੇਗਾ, ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਪਵੇਗੀ।’ਉਨ੍ਹਾਂ ਕਿਹਾ ਕਿ  ਅਸੀਂ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਹੋਣ ਵਾਲੇ ਦਿਨ ਤੱਕ ਇੰਤਜ਼ਾਰ ਕਰਾਂਗੇ। ਐੱਮਐੱਸਪੀ ਤੋਂ ਇਲਾਵਾ ਸਰਕਾਰ ਨੂੰ ਕਿਸਾਨਾਂ ਨਾਲ ਹੋਰ ਮੁੱਦਿਆਂ ’ਤੇ ਵੀ ਗੱਲਬਾਤ ਕਰਨੀ ਚਾਹੀਦੀ ਹੈ।’

Share this Article
Leave a comment