ਪੀਐਮ ਮੋਦੀ ਨੇ 100 ਸਾਲਾ ਮਾਂ ਨਾਲ ਦੋ ਸਾਲ ਬਾਅਦ ਕੀਤੀ ਮੁਲਾਕਾਤ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਦੌਰੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਸ਼ਾਨਦਾਰ ਰੋਡ ਸ਼ੋਅ ਕਰਨ ਤੋਂ ਬਾਅਦ ਪੀਐਮ ਮੋਦੀ ਰਾਤ ਲਗਭਗ 9 ਵਜੇ ਆਪਣੇ ਘਰ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਤੇ ਪੈਰੀ ਹੱਥ ਲਗਾ ਕੇ  ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਮਾਂ-ਪੁੱਤ ਨੇ ਬੈਠ ਕੇ ਖਿਚੜੀ ਖਾਈ। ਸੋਸ਼ਲ ਮੀਡੀਆ ‘ਤੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਦੀਆ ਤਸਵੀਰਾ ਵਾਇਰਲ ਕਾਫੀ ਹੋ ਰਹੀਆਂ ਹਨ।

ਪੀਐਮ ਮੋਦੀ ਨੇ ਦੋ ਸਾਲ ਬਾਅਦ ਆਪਣੀ ਮਾਤਾ ਹੀਰਾਬੇਨ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2019 ਵਿੱਚ ਆਪਣੀ ਮਾਤਾ ਨੂੰ ਮਿਲੇ ਸਨ, ਹਾਲਾਂਕਿ ਉਹ ਹਰ ਰੋਜ਼ ਸਵੇਰੇ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰਦੇ ਹਨ।

- Advertisement -

ਮਾਤਾ ਨਾਲ ਮੁਲਾਕਾਤ ਕਰਨ ਤੋਂ ਪਹਿਲਾ ਉਨ੍ਹਾਂ ਨੇ 10 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਭਾਜਪਾ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕੋਰੋਨਾ ਨੇ ਪੂਰੀ ਦੂਨੀਆਂ ਦੀ ਹਾਲਾਤ ਖਰਾਬ ਕਰ ਦਿੱਤੀ ਹੈ। ਕੋਰੋਨਾ ਗੁਜਰਾਤ ਦੇ ਪਿੰਡ-ਪਿੰਡ ਵਿੱਚ ਪਹੁੰਚਿਆ ਪਰ ਪਿੰਡ ਵਾਸੀਆਂ ਤੋਂ ਕੋਰੋਨਾ ਜਿੱਤ ਨਹੀ ਸਕਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment