ਧੋਨੀ ਦੀ ਰਿਟਾਇਰਮੈਂਟ ‘ਤੇ ਬੋਲੇ ਪੀਐੱਮ ਮੋਦੀ, ਕਿਹਾ 130 ਕਰੋੜ ਹਿੰਦੁਸਤਾਨੀ ਸਦਮੇ ‘ਚ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ 15 ਅਗਸਤ ਨੂੰ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਧੋਨੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ। ਇਸ ਲਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿੰਦਰ ਸਿੰਘ ਧੋਨੀ ਨੂੰ ਖਤ ਲਿਖ ਕੇ ਉਨ੍ਹਾਂ ਦੀ ਤਾਰੀਫ ਕੀਤੀ ਹੈ।

ਮੋਦੀ ਵੱਲੋਂ ਲਿਖੇ ਗਏ ਪੱਤਰ ਦੀ ਇੱਕ ਕਾਪੀ ਮਹਿੰਦਰ ਸਿੰਘ ਧੋਨੀ ਨੇ ਆਪਣੇ ਟਵਿੱਟਰ ‘ਤੇ ਵੀ ਸ਼ੇਅਰ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਵਿਚ ਮਹਿੰਦਰ ਸਿੰਘ ਧੋਨੀ ਦੀ ਤਾਰੀਫ਼ ਕੀਤੀ ਅਤੇ ਅਗਲੇ ਜੀਵਨ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਖ਼ਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਧੋਨੀ ਦੇ ਜੀਵਨ ਦੇ ਕਈ ਅਹਿਮ ਪਲਾਂ ਨੂੰ ਯਾਦ ਕੀਤਾ। ਵਿਸ਼ੇਸ਼ ਤੌਰ ‘ਤੇ ਰੂਸ ਵਿੱਚ ਖੇਡੇ ਗਏ T-20 ਵਰਲਡ ਕੱਪ 2007 ਅਤੇ 2011 ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਮਹਿੰਦਰ ਸਿੰਘ ਧੋਨੀ ਦੇ ਹੇਅਰ ਸਟਾਈਲ ਦਾ ਵੀ ਜ਼ਿਕਰ ਕੀਤਾ।

ਇਸ ਦੇ ਨਾਲ ਹੀ ਮੋਦੀ ਨੇ ਧੋਨੀ ਦੇ ਲਈ ਲਿਖਿਆ ਕਿ – “ਤੁਸੀਂ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨਾਂ ਵਿੱਚ ਸ਼ਾਮਲ ਹੋ, ਕ੍ਰਿਕਟ ਦੇ ਇਤਿਹਾਸ ਵਿੱਚ ਤੁਹਾਡਾ ਨਾਮ ਦੁਨੀਆ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ, ਸਭ ਤੋਂ ਮਹਾਨ ਕਪਤਾਨਾਂ ਅਤੇ ਵਿਕਟ ਕੀਪਰਾਂ ਦੇ ਵਿੱਚ ਰਹੇਗਾ। ਮੈਚ ਦੌਰਾਨ ਮੁਸ਼ਕਲ ਸਥਿਤੀ ਵਿੱਚ ਸਾਰਿਆਂ ਦੀਆਂ ਉਮੀਦਾਂ ਤੁਹਾਡੇ ‘ਤੇ ਹੀ ਟਿਕੀਆਂ ਰਹਿੰਦੀਆਂ ਸਨ ਅਤੇ ਮੈਚ ਖਤਮ ਕਰਨ ਦਾ ਅੰਦਾਜ਼ ਤੁਹਾਡਾ ਪੀੜ੍ਹੀਆਂ ਤੱਕ ਲੋਕਾਂ ਨੂੰ ਯਾਦ ਰਹੇਗਾ।

- Advertisement -
Share this Article
Leave a comment