ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ SCO ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਅੱਜ ਉਜ਼ਬੇਕਿਸਤਾਨ ਦੇ ਸਮਰਕੰਦ ਪਹੁੰਚਣਗੇ। ਇੱਥੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ (SCO) ਨੇਤਾਵਾਂ ਦੇ ਸੰਮੇਲਨ (15-16 ਸਤੰਬਰ) ਵਿੱਚ ਖੇਤਰੀ ਅਤੇ ਗਲੋਬਲ ਮੁੱਦੇ ਅਤੇ ਇਸਦੇ ਵਿਸਤਾਰ ‘ਤੇ ਚਰਚਾ ਕਰਨਗੇ। ਇਸ ਦੇ ਲਈ ਪੀਐਮ ਮੋਦੀ ਅੱਜ ਸ਼ਾਮ (ਵੀਰਵਾਰ) ਉਜ਼ਬੇਕਿਸਤਾਨ ਲਈ ਰਵਾਨਾ ਹੋ ਗਏ ਹਨ।
Leaving for Samarkand, Uzbekistan to attend the SCO Summit, which will witness exchange of views on a wide range of regional and global issues. https://t.co/pmA3n8JsKQ
— Narendra Modi (@narendramodi) September 15, 2022
ਪੀਐਮ ਮੋਦੀ ਦੇ ਰਵਾਨਾ ਹੋਣ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ SCO ਸੰਮੇਲਨ ਵਿੱਚ ਪੀਐਮ ਮੋਦੀ ਵੱਖ-ਵੱਖ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨਾਲ ਦੁਵੱਲੀ ਮੀਟਿੰਗ ਵੀ ਕਰ ਸਕਦੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.