ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੈਰਿਸ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਮੁਲਾਕਾਤ ਦੌਰਾਨ ਪਰਵਾਸੀ ਭਾਰਤੀਆਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਪੈਰਿਸ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਪਹੁੰਚੀ। ਇਸ ਤੋਂ ਬਾਅਦ ਪੀਐਮ ਸਿੱਧੇ ਹੋਟਲ ਪਲਾਜ਼ਾ ਐਥਨੀ ਗਏ, ਜਿੱਥੇ ਸੈਂਕੜੇ ਐਨਆਰਆਈ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਇੱਕ ਐਨਆਰਆਈ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਦਿਨ ਵਿੱਚ 20 ਘੰਟੇ ਕੰਮ ਕਿਵੇਂ ਕਰਦੇ ਲੈਂਦੇ ਹੋ, ਜਿਸ ਤੋਂ ਬਾਅਦ ਉਹ ਮੁਸਕਰਾ ਪਏ।
A warm welcome by the Indian diaspora in Paris! Across the world, our diaspora has made a mark for themselves and are admired for their diligence and hardworking nature. pic.twitter.com/NtQCSmpCt3
— Narendra Modi (@narendramodi) July 13, 2023
ਪ੍ਰਧਾਨ ਮੰਤਰੀ ਵੀਰਵਾਰ ਨੂੰ ਫਰਾਂਸ ਪਹੁੰਚੇ ਹਨ ਅਤੇ ਅੱਜ ਰਾਤ ਲਗਭਗ 11 ਵਜੇ ਲਾ ਸੀਨ ਮਿਊਜ਼ਿਕਲ ਵਿਖੇ ਭਾਰਤੀ ਭਾਈਚਾਰੇ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਬੈਸਟੀਲ ਡੇ ਪਰੇਡ ‘ਚ ਹਿੱਸਾ ਲੈਣਗੇ। ਫ੍ਰੈਂਚ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਯੇਲ ਬ੍ਰਾਊਨ-ਪੀਵੇਟ ਨੂੰ ਮਿਲਣਗੇ ਅਤੇ ਨੇਤਾਵਾਂ ਨਾਲ ਗੱਲਬਾਤ ਦੀ ਇੱਕ ਲੜੀ ਵਿੱਚ ਹਿੱਸਾ ਲੈਣਗੇ।
Atterri à Paris. Je me réjouis de pouvoir renforcer la coopération entre l’Inde et la France au cours de cette visite. Mes différents programmes comprennent une interaction avec la communauté indienne plus tard dans la soirée. pic.twitter.com/XM5j2xhEs6
— Narendra Modi (@narendramodi) July 13, 2023
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੀ ਯਾਤਰਾ ਦੋ ਦਿਨਾਂ ਲਈ ਹੈ ਅਤੇ ਉਹ ਪੈਰਿਸ ਵਿੱਚ ਆਯੋਜਿਤ ਫਰਾਂਸੀਸੀ ਰਾਸ਼ਟਰੀ ਦਿਵਸ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਦਿਨ ਨੂੰ ਬੈਸਟੀਲ ਡੇਅ ਵਜੋਂ ਵੀ ਜਾਣਿਆ ਜਾਂਦਾ ਹੈ। ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਸ਼ਾਨਦਾਰ ਬੈਸਟੀਲ ਡੇਅ ਪਰੇਡ ਵਿੱਚ ਭਾਰਤੀ ਟ੍ਰਾਈ-ਸਰਵਿਸਜ਼ ਦਲ ਦੀ ਭਾਗੀਦਾਰੀ ਹੋਵੇਗੀ। ਇਸ ਦੌਰਾਨ ਭਾਰਤੀ ਹਵਾਈ ਸੈਨਾ ਇੱਕ ਪ੍ਰਭਾਵਸ਼ਾਲੀ ਫਲਾਈ-ਪਾਸਟ ਕਰੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.