10 ਅਕਤੂਬਰ ਨੂੰ ਨਿਊਯਾਰਕ ‘ਚ ਹੋ ਰਿਹੈ ਕਬੱਡੀ ਕੱਪ, ਤਿਆਰੀਆਂ ਮੁੰਕਮਲ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ) : ਨਿਊਯਾਰਕ ‘ਚ 10 ਅਕਤੂਬਰ ਨੂੰ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ।ਨਿਊਯਾਰਕ ਕਬੱਡੀ ਕਲੱਬ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਜਿਸ ‘ਚ ਅਮਰੀਕਾ ਅਤੇ ਕੈਨੇਡਾ ਦੇ ਸਾਰੇ ਚੋਟੀ ਦੇ ਖਿਡਾਰੀ ਟੂਰਨਾਮੈਂਟ ‘ਚ ਪਹੁੰਚ ਰਹੇ ਹਨ।ਖਾਸ ਤੌਰ ‘ਤੇ ਪਾਲਾ ਜਲਾਲ,ਦੁੱਲਾ ਬੱਗੇਪਿੰਡੀਆਂ,ਸੰਦੀਪ ਨੰਗਲਅੰਬੀਆਂ, ਸੰਦੀਪ ਸੁਰਖਪੁਰ, ਮੀਕ, ਜੈਰੋ, ਰੁਬੀ ਹਰਖੋਵਾਲ ਅਤੇ ਕਈ ਹੋਰ ਨਾਮੀ ਖਿਡਾਰੀ ਇਸ ਟੂਰਨਾਮੈਂਟ ‘ਚ ਪਹੁੰਚ ਰਹੇ ਹਨ।ਇਸ ਦੌਰਾਨ ਕਬੱਡੀ ਕਮੈਂਟੇਟਰ ਮੱਖਣ ਬਰਾੜ ,ਮੱਖਣ ਅਲੀ ਅਤੇ ਕਾਲਾ ਰਸ਼ੀਨ ਤੋਂ ਇਲਾਵਾ ਹੋਰ ਕਈ ਉੱਘੇ ਕਮੈਂਟੇਟਰ ਕਬੱਡੀ ਟੂਰਨਾਮੈਂਟ ‘ਚ ਪਹੁੰਚਣਗੇ।

ਇਹ ਟੂਰਾਨਮੈਂਟ ਆਉਣ ਵਾਲੀ 10 ਅਕਤੂਬਰ 2021 ਨੂੰ ਨਿਊਯਾਰਕ ‘ਚ 236 ਸਟਰੀਟ ‘ਤੇ ਹਿਲਸਾਈਡ ਐਵੇਨਿਊ ਦੀ ਵੱਡੀ ਪਾਰਕ ‘ਚ ਹੋਵੇਗਾ।ਇਸ ਟੂਰਨਾਮੈਂਟ ਨੂੰ ਨੇਪਰੇ ਚੜਾਉਣ ਲਈ ਨਿਊਯਾਰਕ ਵਾਸੀਆਂ ਅਤੇ ਨਿਊਯਾਰਕ ਜਰਸੀ ਦੇ ਸਾਰੇ ਹੀ ਸਪੋਂਸਰ ਨੇ ਬਹੁਤ ਹੀ ਸਹਿਯੋਗ ਦਿਤਾ ਹੈ।ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਗਲੋਬਲ ਪੰਜਾਬ ਟੀਵੀ ‘ਤੇ ਕੀਤਾ ਜਾਵੇਗਾ।ਪ੍ਰਬੰਧਕਾਂ ਵਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ 10 ਅਕਤੂਬਰ ਨੂੰ 11 ਵਜੇ ਸਾਰੇ ਆਪਣੇ ਪਰਿਵਾਰਾਂ ਸਮੇਤ ਪਹੁੰਚਣ।

ਦਸ ਦਈਏ ਕਿ ਨਿਊਯਾਰਕ ‘ਚ ਕਬੱਡੀ ਕੱਪ 2018 ਤੋਂ ਬਾਅਦ ਯਾਨੀ ਕਿ ਤਿੰਨ ਸਾਲ ਬਾਅਦ ਹੋਣ ਜਾ ਰਿਹਾ ਹੈ।ਜਿਸ ਲਈ ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ।ਵਿਦੇਸ਼ਾਂ ‘ਚ ਮਾਂ ਖੇਡ ਕਬੱਡੀ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਵਿਦੇਸ਼ਾਂ ‘ਚ ਬਚਿਆਂ ਨੂੰ ਕਬੱਡੀ ਖੇਡ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਮਾਂ ਖੇਡ ਨਾਲ ਜੋੜੀ ਰੱਖਣ ਲਈ ਇਸ ਤਰਾਂ ਦੇ ਉਪਰਾਲੇ ਬੜੇ ਲਾਜ਼ਮੀ ਹਨ।

- Advertisement -

Share this Article
Leave a comment