PM ਮੋਦੀ ਨੇ ਸ਼੍ਰੀਨਗਰ ਤੋਂ ਸੋਨਮਰਗ ਨੂੰ ਜੋੜਨ ਵਾਲੀ Z Morh ਟਨਲ ਦਾ ਕੀਤਾ ਉਦਘਾਟਨ, 15 ਮਿੰਟ ‘ਚ ਹੋਵੇਗਾ 1 ਘੰਟੇ ਦਾ ਸਫਰ

Global Team
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਨਗਰ ਤੋਂ ਸੋਨਮਰਗ ਨੂੰ ਜੋੜਨ ਵਾਲੀ ਜ਼ੈੱਡ ਮੋੜ ਸੁਰੰਗ ਦਾ ਉਦਘਾਟਨ ਕੀਤਾ ਹੈ। ਇਹ ਸੁਰੰਗ ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਬਣੀ 6.5 ਕਿਲੋਮੀਟਰ ਡਬਲ ਲੇਨ ਸੁਰੰਗ ਨੂੰ ਸੋਨਮਰਗ ਨਾਲ ਜੋੜ ਦੇਵੇਗੀ। ਬਰਫਬਾਰੀ ਕਾਰਨ ਹਾਈਵੇਅ 6 ਮਹੀਨੇ ਬੰਦ ਰਹਿੰਦਾ ਹੈ ਪਰ ਇਸ ਸੁਰੰਗ ਦੀ ਮਦਦ ਨਾਲ ਹਰ ਮੌਸਮ ‘ਚ ਰਾਹ ਚਲਦਾ ਰਹੇਗਾ।

ਇਸ ਤੋਂ ਪਹਿਲਾਂ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੀਰ ਤੋਂ ਸੋਨਮਰਗ ਵਿਚਕਾਰ 1 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ। ਇਸ ਸੁਰੰਗ ਕਾਰਨ ਹੁਣ ਇਹ ਦੂਰੀ 15 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਵੀ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਪਹਿਲਾਂ ਪਹਾੜੀ ਖੇਤਰ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗਦੇ ਸਨ। ਹੁਣ ਇਹ ਦੂਰੀ ਸਿਰਫ਼ 45 ਮਿੰਟਾਂ ‘ਚ ਪੂਰੀ ਹੋ ਜਾਵੇਗੀ।

ਸੈਰ-ਸਪਾਟੇ ਤੋਂ ਇਲਾਵਾ ਇਹ ਪ੍ਰਾਜੈਕਟ ਦੇਸ਼ ਦੀ ਸੁਰੱਖਿਆ ਲਈ ਵੀ ਅਹਿਮ ਹੈ। ਇਸ ਨਾਲ ਫੌਜ ਲਈ ਲੱਦਾਖ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਯਾਨੀ ਕਿ ਬਰਫਬਾਰੀ ਦੌਰਾਨ ਜੋ ਸਾਮਾਨ ਫੌਜ ਨੂੰ ਹਵਾਈ ਫੌਜ ਦੇ ਜਹਾਜ਼ਾਂ ‘ਚ ਲਿਜਾਣਾ ਪੈਂਦਾ ਸੀ, ਉਹ ਹੁਣ ਘੱਟ ਕੀਮਤ ‘ਤੇ ਸੜਕੀ ਰਸਤੇ ਪਹੁੰਚ ਸਕੇਗਾ। ਜ਼ੈੱਡ ਮੋੜ ਟਨਲ 2700 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment