ਭਾਰਤ-ਚੀਨ ਤਣਾਅ : ਸੈਨਿਕਾਂ ਦਾ ਹੌਸਲਾ ਵਧਾਉਣ ਲਈ ਅਚਾਨਕ ਲੇਹ ਪਹੁੰਚੇ ਪੀਐੱਮ ਮੋਦੀ

TeamGlobalPunjab
1 Min Read

ਨਵੀਂ ਦਿੱਲੀ : ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਲੇਹ ਪਹੁੰਚੇ। ਇੱਥੇ ਦੱਸ ਦਈਏ ਕਿ ਪੀਐੱਮ ਮੋਦੀ ਦਾ ਇਹ ਅਚਾਨਕ ਦੌਰਾ ਹੈ, ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ। ਦੱਸ ਦਈਏ ਕਿ ਮਈ ਮਹੀਨੇ ਤੋਂ ਹੀ ਚੀਨ ਦੇ ਨਾਲ ਲੇਹ-ਲੱਦਾਖ ਬਾਰਡਰ ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚੇ ਅਤੇ ਉਨ੍ਹਾਂ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇੱਥੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੌਕੇ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੀਮੂ ਦੀ ਫਾਰਵਰਡ ਪੋਸਟ ‘ਤੇ ਪਹੁੰਚੇ, ਜੋ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ ‘ਤੇ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਚੀਫ ਆਫ  ਡਿਫੈਂਸ ਸਟਾਫ ਵਿਪਿਨ ਰਾਵਤ ਵੀ ਮੌਜੂਦ ਰਹੇ।

ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲੱਦਾਖ ਦੌਰਾ ਵੀਰਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਹ ਸ਼ੁੱਕਰਵਾਰ ਨੂੰ ਸੈਨਾ ਮੁਖੀ ਜਨਰਲ ਐਮ.ਐਮ. ਨਰਵਾਨੇ ਨਾਲ ਲੱਦਾਖ ਜਾਣਾ ਵਾਲੇ ਸਨ। ਇਹ ਰੱਖਿਆ ਮੰਤਰੀ ਦਾ ਭਾਰਤ-ਚੀਨੀ ਸੈਨਾਵਾਂ ਦਰਮਿਆਨ ਪਹਿਲਾਂ ਲੱਦਾਖ ਦੌਰਾ ਹੋਣਾ ਸੀ।

Share this Article
Leave a comment