ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸਾਲ 2001 ਵਿਚ ਇਕ ਕੋਸਟਿਊਮ ਪਾਰਟੀ ਵਿਚ ਕਾਲੇ ਦਾ ਮੇਕਅਪ ਕਰਨ ‘ਤੇ ਮੁਆਫੀ ਮੰਗੀ ਹੈ। ਜਿਵੇਂ ਕਿ ਫੈਡਰਲ ਚੋਣਾਂ ਨੇੜ੍ਹੇ ਹਨ, ਟਰੂਡੋ ਦੇ ਇਸ ਮੇਕਅੱਪ ਵਾਲੀ ਫੋਟੋ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਸੀ।
ਟਾਈਮਜ਼ ਮੈਗਜ਼ੀਨ ਵੱਲੋਂ ਟਰੂਡੋ ਦੀ ਇਸ ਤਸਵੀਰ ਨੂੰ 18 ਸਤੰਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ। ਹੈਲੀਫੈਕਸ, ਨੋਵਾ ਸਕੋਸ਼ੀਆ ‘ਚ ਆਪਣੇ ਹਵਾਈ ਜਹਾਜ਼ ‘ਤੇ ਪੱਤਰਕਾਰ ਨਾਲ ਗੱਲ ਕਰਦੇ ਟਰੂਡੋ ਨੇ ਕਿਹਾ, “ਮੈਨੂੰ ਉਸ ਸਮੇਂ ਮੈਨੂੰ ਇਸ ਵਾਰੇ ਸੋਚਣਾ ਚਾਹੀਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ ਤੇ ਮੈਨੂੰ ਇਸ ‘ਤੇ ਬਹੁਤ ਅਫ਼ਸੋਸ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਮੈਂ ਗਲਤੀ ਕੀਤੀ ਤੇ ਮੈਂ ਕੈਨੇਡਾ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ।
ਟਾਈਮ ਅਨੁਸਾਰ ਇਹ ਤਸਵੀਰ ਬ੍ਰਿਟਿਸ਼ ਕੋਲੰਬੀਆ ਦੇ ਇਕ ਪ੍ਰਾਈਵੇਟ ਸਕੂਲ ਵੈਸਟ ਪੁਆਇੰਟ ਗ੍ਰੇਅ ਅਕੈਡਮੀ ਦੀ ਸਲਾਨਾ ਕਿਤਾਬ ਤੋਂ ਲਈ ਗਈ ਹੈ, ਜਿੱਥੇ ਟਰੂਡੋ ਨੇ ਇਕ ਅਧਿਆਪਕ ਵਜੋਂ ਕੰਮ ਕਰਦੇ ਸਨ।
ਤਸਵੀਰ ਵਿੱਚ, ਟਰੂਡੋ ਇੱਕ ਚੋਗਾ ਤੇ ਪੱਗ ‘ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ, ਗਰਦਨ ਤੇ ਹੱਥਾਂ ‘ਤੇ ਕਾਲਾ ਮੇਕਅਪ ਕੀਤਾ ਹੋਇਆ ਹੈ।
ਟਰੂਡੋ ਨੇ ਬੁੱਧਵਾਰ ਨੂੰ ਇਕ ਮੁਹਿੰਮ ਦੇ ਹਵਾਈ ਜਹਾਜ਼ ਵਿਚ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ, “ਮੈਂ ਆਪਣੇ ਆਪ ਤੋਂ ਨਿਰਾਸ਼ ਹਾਂ।”
ਟਰੂਡੋ ਨੇ ਕਿਹਾ, “ਮੈਂ ਬਲੈਕਫੇਸ“ ਮੇਕਅਪ ਜਮੈਕਾ ਦਾ ਲੋਕ ਗੀਤ “ਡੇ-ਓ” ਗਾਉਣ ਲਈ ਕੀਤਾ, ਜੋ ਕਿ ਮਸ਼ਹੂਰ ਅਫਰੀਕੀ-ਅਮਰੀਕੀ ਗਾਇਕ ਅਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਹੈਰੀ ਬੇਲਾਫੋਂਟੇ ਵੱਲੋਂ ਪੇਸ਼ ਕੀਤਾ ਗਿਆ ਸੀ।
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਉਨਾਂ ਨੂੰ ਬਹੁਤ ਪਛਤਾਵਾ ਹੈ ਕਿ ਉਨ੍ਹਾਂ ਨੇ ਅਜਿਹਾ ਕੀਤਾ।