ਹਰਜਿੰਦਰ ਸਿੰਘ ਸਿੱਧੂ ਬਣੇ ਡੈਲਟਾ ਪੁਲਿਸ ਦੇ ਮੁਖੀ

Global Team
2 Min Read

ਵੈਨਕੂਵਰ: ਹਰਜਿੰਦਰ ਸਿੰਘ ਸਿੱਧੂ ਨੂੰ ਡੈਲਟਾ ਪੁਲਿਸ ਦਾ ਨਵਾਂ ਮੁਖੀ ਥਾਪਿਆ ਗਿਆ ਹੈ। ਡੈਲਟਾ ਪੁਲਿਸ ‘ਚ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਇਹ ਅਹੁਦਾ ਮਿਲਣ ਦਾ ਮਾਣ ਹਾਸਲ ਹੋਇਆ ਹੈ।

ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਨ੍ਹਾਂ ਇਸ ਪੁਲਿਸ ਫੋਰਸ ਦੇ ਮੁਖੀ ਦੇ ਅਹੁਦੇ ਤੱਕ ਪਹੁੰਚ ਕੇ ਸਮੁੱਚੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਨੇਡਾ ਦੇ ਪੱਛਮੀ ਸਾਹਿਲ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਡੈਲਟਾ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਵਿਦੇਸ਼ਾਂ ਤੋਂ ਦਰਾਮਦ ਹੁੰਦੇ ਤੇ ਬਾਹਰ ਬਰਾਮਦ ਕੀਤੇ ਜਾਂਦੇ ਸਾਮਾਨ ਉੱਤੇ ਨਜ਼ਰ ਰੱਖਣ ਦੀ ਜਿੰਮੇਵਾਰੀ ਡੈਲਟਾ ਪੁਲਿਸ ਨਿਭਾਉਂਦੀ ਹੈ। ਕਈ ਸਾਲਾਂ ਤੋਂ ਵੱਡੇ ਕੇਸਾਂ ਦੀ ਜਾਂਚ ਦਾ ਕੰਮ ਸਿੱਧੂ ਦੀ ਕਮਾਂਡ ਵਾਲੀ ਟੀਮ ਨੂੰ ਸੌਂਪਿਆ ਜਾਂਦਾ ਸੀ ਤੇ ਉਸਦੀ ਜਾਂਚ ’ਤੇ ਕਦੇ ਉਂਗਲ ਉੱਠਣ ਦੀ ਗੁੰਜਾਇਸ਼ ਪੈਦਾ ਨਹੀਂ ਹੋਈ।

ਪੁਲਿਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਉਸਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸਦੀ ਦੂਰਅੰਦੇਸ਼ ਤੇ ਕਮਾਂਡਰ ਵਾਲੀ ਸੋਚ ਅਤੇ ਵੱਖ ਵੱਖ ਤਬਜਬਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਡੈਲਟਾ ਪੁਲਿਸ ਦੇ ਮੁਖੀ ਬਣਨ ਵਾਲੇ ਅਕਸਰ ਬਾਹਰਲੇ ਖੇਤਰਾਂ ਤੋਂ ਹੁੰਦੇ ਸੀ, ਪਰ ਸਿੱਧੂ ਦੀ ਨਿਯੁਕਤੀ ਨਾਲ ਅੰਦਰੂਨੀ ਵਾਲਾ ਰਿਕਾਰਡ ਵੀ ਟੁੱਟ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment