ਨਿਊਜ਼ ਡੈਸਕ: ਅੱਜਕਲ ਪੈਸਿਆਂ ਦੇ ਚੱਕਰ ‘ਚ ਲੋਕ ਕੁਝ ਕਰ ਜਾਂਦੇ ਹਨ। ਪੈਸਿਆਂ ਕਰਕੇ ਲੋਕ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ,ਦੋਸਤਾਂ ਤੱਕ ਨੂੰ ਭੁੱਲ ਜਾਂਦੇ ਹਨ। ਕਤਲ, ਲੁੱਟ-ਖੋਹ ਅਤੇ ਹੋਰ ਬਹੁਤ ਸਾਰੇ ਭਿਆਨਕ ਅਪਰਾਧਾਂ ਦਾ ਮੂਲ ਕਾਰਨ ਪੈਸਾ ਹੈ। ਪੈਸਿਆਂ ਦੇ ਚੱਕਰ ‘ਚ ਕਈ ਲੋਕਾਂ ਨੂੰ ਅਗਵਾ ਕਰ ਲੈਂਦੇ ਹਨ। ਪਰ ਅਜ ਜਿਹੜੀ ਖ਼ਬਰ ਸਾਹਮਣੇ ਆਈ ਹੈ ਉਸ ‘ਚ ਅਗਵਾ ਕੋਈ ਵਿਅਕਤੀ ਨਹੀਂ ਸਗੋਂ ਉਸਦੀਆਂ ਅਸਥੀਆਂ ਹੋਈਆਂ ਹਨ।
ਇਹ ਘਟਨਾ ਵੀਅਤਨਾਮ ਦੀ ਹੈ। ਜਿਥੇ ਇੱਕ ਆਦਮੀ ਕਹੀ ਚੁੱਕ ਕੇ ਸਿੱਧਾ ਆਪਣੇ ਚਾਚੇ ਦੀ ਕਬਰ ਕੋਲ ਗਿਆ। ਉਸ ਨੇ ਉਸ ਦੇ ਤਾਬੂਤ ਵਿੱਚੋਂ ਅਸਥੀਆਂ ਚੋਰੀ ਕਰ ਲਈਆਂ ਅਤੇ ਫਿਰ ਉਨ੍ਹਾਂ ਦੀ ਵਾਪਸੀ ਲਈ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਫਿਰੌਤੀ ਸਿਰਫ਼ 2 ਲੱਖ ਰੁਪਏ ਨਹੀਂ ਸੀ, ਸਗੋਂ 2.25 ਕਰੋੜ ਰੁਪਏ ਸੀ।
ਰਿਪੋਰਟ ਮੁਤਾਬਕ ਇਹ ਘਟਨਾ 9 ਸਤੰਬਰ ਦੀ ਹੈ। ਵੀਅਤਨਾਮ ਦੇ ਥਾਨ ਹੋਆ ਸੂਬੇ ‘ਚ ਲੂ ਤਾਨਹ ਨਾਮ ਨਾਂ ਦੇ 37 ਸਾਲਾ ਵਿਅਕਤੀ ਨੇ ਇਹ ਅਪਰਾਧ ਕੀਤਾ ਹੈ। ਕਹੀ ਨਾਲ, ਉਸਨੇ ਆਪਣੇ ਚਾਚੇ ਦੀ ਕਬਰ ਵਿੱਚ 20 ਸੈਂਟੀਮੀਟਰ ਦਾ ਛੇਦ ਕਰ ਦਿੱਤਾ। ਇਸ ਦੇ ਲਈ, ਉਸਨੇ ਉਨ੍ਹਾਂ ਦੇ ਸਰੀਰ ਦੇ ਬਚੇ ਹੋਏ ਅਸਥੀਆਂ ਨੂੰ ਚੋਰੀ ਕਰ ਲਿਆ ਅਤੇ ਕੂੜੇ ਦੇ ਢੇਰ ਹੇਠ ਲੁਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਕਿਸੇ ਅਣਪਛਾਤੇ ਨੰਬਰ ਤੋਂ ਆਪਣੇ ਚਚੇਰੇ ਭਰਾ ਨੂੰ ਫੋਨ ਕੀਤਾ ਅਤੇ ਅਸਥੀਆਂ ਵਾਪਿਸ ਕਰਨ ਦੇ ਬਦਲੇ ਉਸ ਤੋਂ 1 ਕਰੋੜ 69 ਲੱਖ 69 ਹਜ਼ਾਰ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ।
ਹਾਲਾਂਕਿ ਨਈਮ ਨੇ ਸਪੱਸ਼ਟ ਕਿਹਾ ਸੀ ਕਿ ਉਸ ਦਾ ਚਚੇਰਾ ਭਰਾ ਪੁਲਿਸ ਨਾਲ ਸੰਪਰਕ ਨਾ ਕਰੇ ਪਰ ਉਸ ਨੇ ਸਾਰਾ ਮਾਮਲਾਪੁਲਿਸ ਨੂੰ ਦੱਸ ਦਿੱਤਾ। ਅਸਲ ਵਿੱਚ ਕਬਰ ਵਿੱਚ ਕੋਈ ਅਸਥੀਆਂ ਨਹੀਂ ਸਨ, ਇਸ ਲਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਉਨ੍ਹਾਂ ਨੂੰ ਨਈਮ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਅਤੇ ਜਦੋਂ ਫੜਿਆ ਗਿਆ ਤਾਂ ਉਸਨੇ ਖੁਦ ਕਬੂਲ ਕੀਤਾ ਕਿ ਉਸਨੇ ਆਪਣੇ ਜੂਏ ਦਾ ਕਰਜ਼ਾ ਚੁਕਾਉਣ ਲਈ ਅਜਿਹਾ ਕੀਤਾ ਸੀ। ਪੁਲਿਸ ਨੇ ਅਸਥੀਆਂ ਬਰਾਮਦ ਕਰਕੇ ਪਰਿਵਾਰ ਹਵਾਲੇ ਕਰ ਦਿੱਤੀਆਂ। ਦਸ ਦਈਏ ਕਿ ਵੀਅਤਨਾਮ ਵਿੱਚ, ਕਿਸੇ ਮਰੇ ਹੋਏ ਵਿਅਕਤੀ ਦੀ ਕਬਰ ਨੂੰ ਵਿਗਾੜਨਾ ਇੱਕ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਅਤੇ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।