ਆਸਟ੍ਰੀਆ ਚੌਥੇ ਕੋਵਿਡ ਲਾਕਡਾਊਨ ਵਿੱਚ ਹੋਇਆ ਦਾਖਲ,ਕ੍ਰਿਸਮਸ ਬਾਜ਼ਾਰ ਬੰਦ; ਸੈਲਾਨੀਆਂ ਲਈ ਹੋਟਲ ਬੰਦ

TeamGlobalPunjab
1 Min Read

ਆਸਟ੍ਰੀਆ: ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਆਸਟ੍ਰੀਆ ਨੇ ਸੋਮਵਾਰ ਨੂੰ ਆਪਣੀਆਂ ਦੁਕਾਨਾਂ, ਰੈਸਟੋਰੈਂਟ ਅਤੇ ਬਾਜ਼ਾਰ ਬੰਦ ਕਰ ਦਿੱਤੇ ਹਨ।  ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ   ਆਸਟ੍ਰੀਆ ਵਿਚ ਮੁੜ ਤੋਂ ਦੇਸ਼ ਵਿਆਪੀ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਆਸਟ੍ਰੀਆ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ।

ਇਹ ਲਾਕਡਾਊਨ ਵੱਧ ਤੋਂ ਵੱਧ 20 ਦਿਨਾਂ ਤੱਕ ਚੱਲੇਗਾ, ਹਾਲਾਂਕਿ 10 ਦਿਨਾਂ ਬਾਅਦ ਦੀ ਮੁੜ ਜਾਂਚ ਕੀਤੀ ਜਾਵੇਗੀ ਅਤੇ ਵਿਚਾਰ ਕੀਤਾ ਜਾਵੇਗਾ ਕਿ ਪਾਬੰਦੀਆਂ ਵਿੱਚ ਢਿੱਲੀ ਦਿੱਤੀ ਜਾਵੇ ਜਾਂ ਨਹੀਂ। ਇਸ ਸਮੇਂ ਦੌਰਾਨ ਲੋਕਾਂ ਦੇ ਗੈਰ-ਜ਼ਰੂਰੀ ਬਾਹਰ ਜਾਣ ‘ਤੇ ਪਾਬੰਦੀ ਰਹੇਗੀ, ਰੈਸਟੋਰੈਂਟ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਰਹਿਣਗੀਆਂ ਅਤੇ ਵੱਡੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

Share this Article
Leave a comment