ਕੈਨੇਡਾ ‘ਚ ਪਲਾਸਟਿਕ ਨੂੰ ਰਿਸਾਈਕਲ ਕਰ ਬਣਾਇਆ ਜਾ ਰਿਹਾ ਹੈ ਫਰਨੀਚਰ

TeamGlobalPunjab
3 Min Read

ਟੋਰਾਂਟੋ: ਕੂੜੇ ਦੇ ਪ੍ਰਬੰਧਨ ਦੀ ਚੁਣੌਤੀ ਇੱਕ ਅਜਿਹੀ ਸਮੱਸਿਆ ਬਣ ਗਈ ਹੈ ਜਿਸ ਕਾਰਨ ਦੁਨੀਆ ਦੇ ਕਈ ਦੇਸ਼ ਪਰੇਸ਼ਾਨ ਹਨ। ਇਸ ਨੂੰ ਰਿਸਾਈਕਲ ਕਰਨ ਲਈ ਹਰ ਥਾਂ ਨਵੀਂ ਤੋਂ ਨਵੀਂ ਤਕਨੀਕ ਨੂੰ ਇਸਤੇਮਾਲ ‘ਚ ਲਿਆਇਆ ਜਾ ਰਿਹਾ ਹੈ।

ਇਸ ਦੌਰਾਨ ਕੈਨੇਡਾ ਦੀ ਇੱਕ ਕੰਪਨੀ ਨੇ ਪਲਾਸਟਿਕ ਕੂੜੇ ਦੀ ਰਿਸਾਈਕਲਿੰਗ ਦਾ ਇੱਕ ਬਹੁਤ ਹੀ ਵਧੀਆ ਵਿਕਲਪ ਤਿਆਰ ਕੀਤਾ ਹੈ। ਇਹ ਕੰਪਨੀ ਪਲਾਸਟਿਕ ਦੇ ਕੂੜੇ ਨੂੰ ਰਿਸਾਈਕਲ ਕਰ ਲੱਕੜੀ ਦਾ ਰੂਪ ਦੇ ਰਹੀ ਹੈ। ਕੈਨੇਡਾ ਦੇ ਨੋਵਾ ਸਕਾਟੀਆ ਪ੍ਰਾਂਤ ਦੇ ਹੈਲੀਫੈਕਸ ਵਿੱਚ ਕੁਝ 80 ਫੀਸਦੀ ਪਲਾਸਟਿਕ ਕੂੜੇ ਨੂੰ ਸਿਰਫ ਇਸ ਇਕ ਕੰਪਨੀ ਵੱਲੋਂ ਰਿਸਾਈਕਲ ਕੀਤਾ ਜਾ ਰਿਹਾ ਹੈ।

ਗੁਡਵੁਡ ਨਾਮਕ ਦੀ ਇਹ ਕੰਪਨੀ ਪਲਾਸਟਿਕ ਦੇ ਕੂੜੇ ਨੂੰ ਲੱਕੜੀ ਵਰਗਾ ਰੂਪ ਦੇ ਰਹੀ ਹੈ ਜਿਸ ਦੀ ਵਰਤੋਂ ਬਿਲਡਿੰਗ ਬਲਾਕ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਲੱਕੜੀ ਦੀ ਤਰ੍ਹਾਂ ਹੀ ਇਸ ਬਲਾਕ ਵਿੱਚ ਵੀ ਡਰਿੱਲ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਵਿੱਚ ਕਿੱਲਾਂ ਵੀ ਠੋਕੀਆਂ ਜਾ ਸਕਦੀਆਂ ਹਨ।

- Advertisement -

ਹਾਲੀਫੈਕਸ ਦੇ ਆਗੂ ਕੰਪਨੀ ਦੀ ਇਸ ਕੋਸ਼ਿਸ਼ ਤੋਂ ਬਹੁਤ ਖੁਸ਼ ਹਨ ਤੇ ਉਹ ਇਨ੍ਹਾਂ ਨੂੰ ਦੋਹਰੀ ਸਫਲਤਾ ਮੰਨ ਰਹੇ ਹਨ। ਪਲਾਸਟਿਕ ਕੂੜੇ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਲੱਕੜੀ ਦਾ ਵਿਕਲਪ ਮਿਲਣ ਨਾਲ ਰੁੱਖਾਂ ਦੀ ਕਟਾਈ ਤੇ ਵੀ ਰੋਕ ਲੱਗ ਜਾਵੇਗੀ।

ਪਿਛਲੇ ਸਾਲ ਦਸੰਬਰ ਵਿੱਚ ਹੀ ਇਸ ਕੰਪਨੀ ਨੇ ਆਪਣਾ ਨਾਮ ਗੁਡਵੁਡ ਰੱਖਿਆ ਹੈ। ਇਸ ਕੰਪਨੀ ਨੇ ਇੱਕ ਗਰਾਸਰੀ ਸਟੋਰ ਨਾਲ ਮਿਲ ਕੇ ਇੱਕ ਅਜਿਹੀ ਪਾਰਕਿੰਗ ਤਿਆਰ ਕੀਤੀ ਸੀ ਜੋ ਪੂਰੀ ਤਰ੍ਹਾਂ ਪਲਾਸਟਿਕ ਦੇ ਕੂੜੇ ਨਾਲ ਬਣੀ ਹੋਈ ਸੀ। ਕੰਪਨੀ ਕੋਲ ਆਉਣ ਵਾਲਾ ਜ਼ਿਆਦਾਤਰ ਕੂੜਾ ਪਲਾਸਟਿਕ ਦੀਆਂ ਥੈਲੀਆਂ ਦੇ ਰੂਪ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਇਹ ਕੰਪਨੀ ਪਲਾਸਟਿਕ ਦੇ ਜਾਰ ਅਤੇ ਪੈਕਿੰਗ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਨੂੰ ਵੀ ਰਿਸਾਈਕਲ ਕਰਦੀ ਹੈ।

ਗੁਡਵੁਡ ਕੰਪਨੀ ਦੇ ਉਪ-ਪ੍ਰਧਾਨ ਮਾਇਕ ਚੈਸੀ ਦੇ ਮੁਤਾਬਕ ਉਨ੍ਹਾਂ ਦੇ ਬਣਾਏ ਉਤਪਾਦ ਤੋਂ ਪਾਰਕ ਦੀ ਬੈੰਚ ਤੋਂ ਲੈ ਕੇ ਪਿਕਨਿਕ ਟੇਬਲ ਤੱਕ ਤਿਆਰ ਕੀਤੇ ਜਾ ਸਕਦੇ ਹਨ। ਕੰਪਨੀ ਇਸ ਕੋਸ਼ਿਸ਼ ਵਿੱਚ ਹੈ ਕਿ ਉਹ ਆਪਣੇ ਬਿਜ਼ਨਸ ਮਾਡਲ ਨੂੰ ਹੋਰ ਖੇਤਰਾਂ ਵਿੱਚ ਵੀ ਫੈਲਾਉਣ। ਮਾਇਕ ਚੈਸੀ ਦਸਦੇ ਹਨ ਕਿ ਪਲਾਸਟਿਕ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸਾਨੂੰ ਅਜਿਹੇ ਤਰੀਕੇ ਲ਼ੱਭਣੇ ਹਨ, ਜਿਸ ਦੇ ਨਾਲ ਇਹ ਕੂੜਾ ਕੰਮ ਆ ਸਕੇ।

- Advertisement -

Share this Article
Leave a comment