ਅਮਰੀਕਾ ‘ਚ ‘ਗ੍ਰੀਨ ਕਾਰਡ’ ਹਾਸਲ ਕਰਨ ਵਾਲਿਆਂ ਲਈ ਸਰਕਾਰ ਦਾ ਨਵਾਂ ਫਰਮਾਨ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਗਰੀਨ ਕਾਰਡ ਪਾਉਣ ਵਾਲੇ ਨਾਗਰਿਕਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਖ਼ਤ ਨਿਯਮ ਬਣਾਉਣ ਦੇ ਮੂਡ ਵਿੱਚ ਲਗ ਰਹੇ ਹਨ। ਲੰਬੇ ਸਮੇਂ ਤੋਂ ਇਸ ਵਿਸ਼ੇ ‘ਤੇ ਚੱਲ ਰਹੇ ਸਖ਼ਤ ਕਨੂੰਨ ‘ਚ ਇੱਕ ਨਵਾਂ ਮੋੜ੍ਹ ਆ ਗਿਆ ਹੈ। ਹੁਣ ਅਮਰੀਕੀ ਸਰਕਾਰ ਵੱਲੋਂ ਨਵਾਂ ਫਰਮਾਨ ਆਇਆ ਹੈ ਇੱਥੋਂ ਦੀ ਸਥਾਈ ਨਾਗਰਿਕਤਾ ਪਾਉਣ ਲਈ ਹੁਣ ਉਮੀਦਵਾਰਾਂ ਨੂੰ ਆਪਣੀ ਸੋਸ਼ਲ ਮੀਡੀਆ ਪਹਿਚਾਣ ਵੀ ਦੇਣੀ ਹੋਵੇਗੀ ।

ਯੂਐੱਸ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਵੱਲੋਂ ਇਹ ਫੈਸਲਾ ਕੀਤਾ ਹੈ। ਵਿਭਾਗ ਨੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ‘ਚ ਗਰੀਨ ਕਾਰਡ ਪਾਉਣ ਵਾਲੇ ਨਾਗਿਰਕਾਂ ਨੂੰ ਹੁਣ ਆਪਣੀ ਸੋਸ਼ਲ ਮੀਡੀਆ ਪਹਿਚਾਣ ਵੀ ਦੱਸਣੀ ਹੋਵੇਗੀ। ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਰੀਨ ਕਾਰਡ ਤੇ ਅਮਰੀਕਾ ‘ਚ ਗਰੀਨ ਕਾਰਡ ਹਾਸਲ ਕਰਨ ਵਾਲੇ ਪ੍ਰਵਾਸੀਆ ‘ਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਫਰਜ਼ੀ ਖਾਤੇ ਖੋਲ੍ਹਣ ਦਾ ਫੈਸਲਾ ਕੀਤਾ ਸੀ। ਇਸ ਦਾ ਉਦੇਸ਼ ਸਾਰੇ ਲੋਕਾਂ ਦੇ ਅਕਾਉਂਟਸ ਦੀ ਜਾਣਕਾਰੀ ਰੱਖਣਾ ਸੀ।

ਗਰੀਨ ਕਾਰਡ ਲਈ ਸੋਸ਼ਲ ਮੀਡੀਆ ਪਹਿਚਾਣ ਦੇਣ ਦਾ ਨੋਟਿਸ 4 ਸਤੰਬਰ ਤੋਂ ਪਬਲਿਸ਼ ਕਰ ਦਿੱਤੀ ਗਈ ਹੈ। ਅਗਲੇ 60 ਦਿਨਾਂ ‘ਚ ਸਾਰੇ ਨਾਗਿਰਕ ਇਸ ਸਬੰਧੀ ਆਪਣੇ ਵਿਚਾਰ ਜ਼ਾਹਿਰ ਕਰ ਸਕਦੇ ਹਨ ।

ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਤੋਂ ਆਏ ਨਾਗਿਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਸਕਦਾ ਹੈ। ਪਹਿਲਾਂ ਤੋਂ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਫਿਰ ਤੋਂ ਇਸ ਨਵੀਂ ਪ੍ਰਕਿਰਿਆ ਤੋਂ ਗੁਜ਼ਰਨਾ ਪਵੇਗਾ। ਨਵੇਂ ਨਿਯਮਾਂ ਤਹਿਤ ਸਾਰੇ ਨਾਗਰਿਕਾਂ ਨੂੰ ਆਪਣੇ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਹੋਵੇਗੀ।

- Advertisement -

Share this Article
Leave a comment