ਹਵਾ ‘ਚ ਉੱਡ ਰਹੇ ਜਹਾਜ਼ ‘ਚੋਂ ਤੇਲ ਡਿੱਗਣ ਕਾਰਨ 20 ਬੱਚਿਆਂ ਸਣੇ 60 ਜ਼ਖਮੀ

TeamGlobalPunjab
2 Min Read

ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਕੂਲ ਤੇ ਹਵਾਈ ਜਹਾਜ਼ ਤੋਂ ਜੈੱਟ ਫਿਊਲ ਡਿੱਗਣ ਕਾਰਨ ਸਕੂਲੀ ਬੱਚਿਆਂ ਸਣੇ ਲਗਭਗ 60 ਲੋਕ ਜ਼ਖਮੀ ਹੋ ਗਏ। ਦਮਕਲ ਵਿਭਾਗ ਦੇ ਮੁਤਾਬਿਕ ਇਸ ਹਾਦਸੇ ਵਿੱਚ ਐਲੀਮੈਂਟਰੀ ਸਕੂਲ ਦੇ 20 ਬੱਚੇ ਅਤੇ 11 ਤੋਂ ਜ਼ਿਆਦਾ ਹੋਰ ਲੋਕ ਜ਼ਖ਼ਮੀ ਹੋਏ ਹਨ।

ਲਾਸ ਏਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਇੰਸਪੈਕਟਰ ਸੀਨ ਐੱਫ ਗਿਊਰਸਨ ਨੇ ਦੱਸਿਆ ਕਿ ਇਹ ਘਟਨਾ ਕੈਲੀਫੋਰਨੀਆ ਦੇ ਕੁਡਾਹੀ ਵਿੱਚ ਪਾਰਕ ਐਵੇਨਿਊ ਐਲੀਮੈਂਟਰੀ ਵਿੱਚ ਵਾਪਰੀ।

ਉਨ੍ਹਾਂ ਨੇ ਦੱਸਿਆ ਜਦੋਂ ਤੇਲ ਭਰਨ ਤੋਂ ਬਾਅਦ ਜਹਾਜ਼ ਉਡਾਣ ਭਰਨ ਲੱਗਿਆ ਉਸ ਸਮੇਂ ਬੱਚੇ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਤੇ ਤੇਲ ਦੇ ਛਿੱਟੇ ਪਏ ਜਿਸ ਵਿੱਚ ਉਹ ਜ਼ਖ਼ਮੀ ਹੋ ਗਏ ਹਾਲਾਂਕਿ ਹਾਦਸੇ ਤੋਂ ਬਾਅਦ ਸਕੂਲੀ ਬੱਚਿਆਂ ਨੇ ਚਮੜੀ ਸਬੰਧੀ ਰੋਗ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।

ਏਅਰਲਾਈਨਸ ਨੇ ਦਿੱਤੀ ਸਫਾਈ

ਡੈਲਟਾ ਏਅਰਲਾਈਨਜ਼ ਨੇ ਕਿਹਾ ਕਿ ਜੈੱਟ ਫਿਊਲ ਦਾ ਰਿਸਾਵ ਜਹਾਜ਼ ਤੋਂ ਹੋਇਆ ਸੀ ਜੋ ਚੀਨ ਦੇ ਸ਼ਿੰਘਾਈ ਲਈ ਜਾ ਰਿਹਾ ਸੀ। ਤਕਨੀਕੀ ਖ਼ਰਾਬੀ ਕਾਰਨ ਉਸ ਨੂੰ ਤੁਰੰਤ ਲਾਸ ਏਂਜਲਸ ਏਅਰਪੋਰਟ ਤੇ ਵਾਪਸ ਪਰਤਨਾ ਪਿਆ ਤੇ ਜਹਾਜ਼ ਨੂੰ ਸੁਰੱਖਿਅਤ ਲੈਂਡਿੰਗ ਕਰਵਾਉਣ ਲਈ ਜੈੱਟ ਫਿਊਲ ਨੂੰ ਘੱਟ ਕਰਨਾ ਜ਼ਰੂਰੀ ਸੀ ਇਸ ਜਹਾਜ਼ ਵਿੱਚ 228 ਯਾਤਰੀ ਸਵਾਰ ਸਨ। ਗਨੀਮਤ ਇਹ ਰਹੀ ਦੀ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ।

Share this Article
Leave a comment