ਨਿਊਜ਼ ਡੈਸਕ – ਯੂਕਰੇਨ ਦੇ ਬੁੱਦਾਪੈਸਟ ਤੋੰ ਦਿੱਲੀ ਆ ਰਹੀ ਇੱਕ ਸਪੈਸ਼ਲ ਫਲਾਈਟ ‘ਚ ਬੈਠੇ ਯਾਤਰੂਆਂ ਨੁੰ ਪਾਇਲਟ ਨੇ ਉਡਾਨ ਉੱਡਣ ਤੋਂ ਪਹਿਲਾਂ ਹੌਸਲੇ ਵਾਲਾ ਸੰਦੇਸ਼ ਦਿੱਤਾ।
“It is time to go back to our motherland, our home”
ਪਾਇਲਟ ਨੇ ‘On board’ ਅਨਾਊਂਸਮੈਂਟ ਕਰਦਿਆਂ ਕਿਹਾ ਕਿ ਯਾਤਰੂ ਹੁਣ ਆਰਾਮ ਕਰਨਾ, ਨੀਂਦ ਲੈਣ। ਵਕਤ ਆ ਗਿਆ ਹੈ ਕਿ ਘਰ ਵਾਪਸ ਪਰਤਿਆ ਜਾਵੇ। ਤੁਸੀਂ ਸਾਰੇ ਠੀਕ ਠਾਕ ਹੋ ਤੇ ਸੁਰੱਖਿਅਤ ਹੋ, ਇਹ ਇੱਕ ਖੁਸ਼ੀ ਦੀ ਗੱਲ ਹੇੈ।
ਪਾਇਲਟ ਨੇ ਅੱਗੇ ਅਨਾਊਂਸ ਕੀਤਾ ਕਿ 9 ਘੰਟੇ ਦੀ ਉਡਾਣ ਦੇ ਬਾਅਦ ਜਹਾਜ਼ ਦਿੱਲੀ ਪਹੁੰਚੇਗਾ।

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਕੀਵ ਅਤੇ ਖਾਰਕੀਵ ਵਿੱਚ ਭਾਰਤੀ ਫਸੇ ਹੋਏ ਹਨ। ਭਾਰਤੀਆਂ ਨੂੰ ਬਾਹਰ ਕੱਢਣ ਲਈ ਭਾਰਤ ਸਰਕਾਰ ਨੇ 4 ਮੰਤਰੀਆਂ ਨੁੂੰ ਨੇੜਲੇ ਦੇਸ਼ਾਂ ਵਿੱਚ ਭੇਜਿਆ ਹੇੈ।
ਭਾਰਤ ਵਿੱਚ ਤੇੈਨਾਤ ਰੂਸ ਦੇ ਰਾਜਦੁੂਤ ਡੇਨਿਸ ਏਲੀਪੋਵ ਨੇ ਵੀ ਦੱਸਿਆ ਕਿ ਭਾਰਤ ਵੱਲੋਂ ਬੇਨਤੀ ਕੀਤੀ ਗਈ ਹੇੈ ਕਿ ਭਾਰਤੀਆਂ ਨੂੰ ਬਾਹਰ ਕੱਢਣ ਲਈ ਸੁਰੱਖਿਅਤ ਰਾਹ ਦਿੱਤਾ ਜਾਵੇ।