ਚੀਨ ਨੇ ਪਾਕਿਸਤਾਨ ਨੂੰ ਅੰਡਰਵੀਅਰ ਦੇ ਬਣੇ ਮਾਸਕ ਭੇਜੇ

TeamGlobalPunjab
2 Min Read

ਚੀਨ:- ਭਾਰਤ ਨੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਚੀਨ ਤੋਂ 1.70 ਲੱਖ ਪੀਪੀਈ ਕਿੱਟਾਂ ਖ੍ਰੀਦੀਆਂ ਸਨ ਜਿੰਨ੍ਹਾਂ ਵਿਚੋਂ ਪੰਜਾਹ ਹਜ਼ਾਰ ਕਵਾਲਿਟੀ ਟੈਸਟ ਵਿਚ ਫੇਲ ਹੋ ਗਈਆਂ । ਜਦੋਂ ਇਹ ਗੱਲ ਮੀਡੀਆ ਵਿਚ ਆਈ ਤਾਂ ਚੀਨ ਨੇ ਸਫਾਈ ਪੇਸ਼ ਕੀਤੀ ਕਿ ਆਰਡਰ ਦੇਣ ਤੋਂ ਪਹਿਲਾਂ ਕੰਪਨੀ ਅਤੇ ਪ੍ਰੋਡਕਟ ਦੇ ਸਟੈਂਡਰਡ ਨੂੰ ਜ਼ਰੂਰ ਪਰਖ ਲਿਆ ਜਾਵੇ। ਐਨਾ ਹੀ ਨਹੀਂ ਉਹਨਾਂ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਕਿ ਸਿਰਫ ਸਰਟੀਫਾਈਡ ਕੰਪਨੀਆਂ ਤੋਂ ਹੀ ਮਾਲ ਮੰਗਵਾਇਆ ਜਾਵੇ। ਅਜਿਹਾ ਕਰਕੇ ਚੀਨ ਨੇ ਇਕ ਵਾਰ ਫਿਰ ਆਪਣਾ ਇਕ ਵੱਡੇ ਮਸਲੇ ਤੋਂ ਪੱਲਾ ਛੁਡਵਾ ਲਿਆ ਹੈ। ਇਸਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਸਪੇਨ,ਨੀਦਰਲੈਂਡ ਅਤੇ ਪਾਕਿਸਤਾਨ ਵੀ ਚੀਨ ਵੱਲੋਂ ਆਯਾਤ ਕੀਤੇ ਮਾਲ ਦੀ ਸ਼ਿਕਾਇਤ ਕਰ ਚੁੱਕਾ ਹੈ। ਖਬਰ ਇਹ ਵੀ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਅੰਡਰਵੀਅਰ ਦੇ ਬਣੇ ਮਾਸਕ ਭੇਜ ਦਿਤੇ ਸਨ। ਭਾਰਤ ਵਿਚ ਚੀਨੀ ਦੂਤਾਵਾਸ ਦੇ ਬੁਲਾਰੇ ਝੀ ਰਾਂਗ ਨੇ ਕਿਹਾ ਹੈ ਕਿ ਚੀਨ ਮੈਡੀਕਲ ਪ੍ਰੋਡਕਟ ਦੇ ਨਿਰਯਾਤ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਪਰ ਆਯਾਤਕਰਤਾ ਨੂੰ ਵੀ ਚਾਹੀਦਾ ਹੈ ਕਿ ਉਹ ਸਰਟੀਫਾਈਡ ਕੰਪਨੀਆਂ ਤੋਂ ਸਟੈਂਡਰਡ ਸਮਾਨ ਹੀ ਖ੍ਰੀਦਣ। ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਮਾਰ ਝੱਲਣ ਵਾਲਾ ਚੀਨ ਅੱਜ ਮੁੜ ਤੋਂ ਆਪਣੇ ਪੈਰਾਂ ਤੇ ਉਸ ਸਮੇਂ ਖੜਾ ਹੋ ਰਿਹਾ ਹੈ ਜਦੋਂ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਸਮੇਤ ਵਿਸ਼ਵ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਮਾਰ ਝੱਲ ਰਹੇ ਹਨ ਅਤੇ ਉਹਨਾਂ ਦੀ ਅਰਥ ਵਿਵਸਥਾ ਪੂਰੀ ਤਰਾਂ ਚਰਮਰਾ ਚੁੱਕੀ ਹੈ। ਅੱਜ ਚੀਨ ਵੱਖ ਵੱਖ ਦੇਸ਼ਾਂ ਨੂੰ ਕਈ ਤਰਾਂ ਦੇ ਮੈਡੀਕਲ ਪ੍ਰੋਡਕਟ ਮੁਹੱਈਆ ਕਰਵਾਕੇ ਆਪਣੀ ਦੁਕਾਨਦਾਰੀ ਕਰ ਰਿਹਾ ਹੈ ਅਤੇ ਵੱਖ-ਵੱਖ ਦੇਸ਼ ਕਈ ਤਰਾਂ ਦੇ ਮੈਡੀਕਲ ਪ੍ਰੋਡਕਟ ਚੀਨ ਤੋਂ ਆਯਾਤ ਕਰ ਰਹੇ ਹਨ।

Share this Article
Leave a comment