ਭਾਰੀ ਬਾਰਸ਼ ਕਾਰਨ ਬਿਹਾਰ ਸਮੇਤ ਦੇਸ਼ ਦੇ ਕਈ ਇਲਾਕਿਆਂ ‘ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪਟਨਾ ਸਣੇ 15 ਜ਼ਿਲ੍ਹਿਆਂ ‘ਚ ਰੈਡ ਅਲਰਟ ਘੋਸ਼ਿਤ ਕੀਤਾ ਗਿਆ ਹੈ। ਰਾਜ ‘ਚ ਹੜ੍ਹਾ ਅਤੇ ਮੀਂਹ ਕਾਰਨ ਹੁਣ ਤਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿਥੇ ਮੀਂਹ ਕਾਰਨ ਬਿਹਾਰ ਨੂੰ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਪਟਨਾ ਤੋਂ ਇਕ ਮਾਡਲ ਦਾ ਫੋਟੋਸ਼ੂਟ ਚਰਚਾ ‘ਚ ਬਣਿਆ ਹੋਇਆ ਹੈ।
ਪਟਨਾ ਦੀ ਮਾਡਲ ਦੀਆਂ ਇਹ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆ ਹਨ। ਫੋਟੋਆਂ ਵਿਚ, ਮਾਡਲ ਨੇ ਲਾਲ ਰੰਗ ਦੀ ਹਾਈ ਥਾਈ ਸਲੀਟ ਡਰੈਸ ਪਾਈ ਹੋਈ ਹੈ ਤੇ ਹੜ੍ਹ ਦੇ ਪਾਣੀ ਵਿੱਚ ਵੱਖ-ਵੱਖ ਥਾਵਾਂ ਤੇ ਪੋਜ਼ ਦਿੱਤੇ ਹਨ।
ਤਸਵੀਰਾਂ ਦੇਖਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਫੋਟੋਗ੍ਰਾਫਰ ਤੇ ਮਾਡਲ ‘ਤੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਇੱਕ ਪਾਸੇ ਜਿੱਥੇ ਪਟਨਾ ਡੁੱਬ ਰਿਹਾ ਹੈ ਤੇ ਉੱਥੇ ਅਸੀ ਅਜਿਹੀਆਂ ਤਸਵੀਰਾਂ ਕਿੰਝ ਲੈ ਸਕਦੇ ਹਾਂ ?
ਦਰਅਸਲ ਇਹ ਫੋਟੋਆਂ ਫੋਟੋਗ੍ਰਾਫਰ ਸੌਰਵ ਅਨੁਰਾਜ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਫੋਟੋਆਂ ਚ ਪਟਨਾ ਦੀ ਰਹਿਣ ਵਾਲੀ ਮਾਡਲ ਅਦੀਤੀ ਨਿਫਟ ਹੈ ਜੋ ਕਿ ਵਿਦਿਆਰਥੀ ਹੈ।
ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣ ਤੋਂ ਬਾਅਦ ਸੌਰਵ ਅਨੁਰਾਜ ਨੇ ਫੇਸਬੁੱਕ’ ਤੇ ਇਕ ਪੋਸਟ ਲਿਖੀ ‘ਤੇ ਸਾਫ ਕੀਤਾ ਕਿ ‘ਕੁਝ ਲੋਕ ਉਲਝਨ ‘ਚ ਪੈ ਗਏ ਹਨ। ਇੱਥੇ ਅਸੀਂ ਸਥਿਤੀ ਨੂੰ ਦਿਖਾਉਣ ਲਈ ਸ਼ੂਟ ਕੀਤਾ ਹੈ ਤਾਂ ਕਿ ਪੂਰੇ ਦੇਸ਼ ‘ਚ ਸੰਦੇਸ਼ ਜਾ ਸਕੇ। ਬਿਹਾਰ ਵਿਚ ਕੁਝ ਵੀ ਹੋਵੇ ਉਸ ਦਾ ਬਾਹਰ ਦੇ ਲੋਕਾਂ ‘ਤੇ ਕੋਈ ਫ਼ਰਕ ਨਹੀਂ ਪੈਂਦਾ, ਇਸ ਲਈ ਇਹ ਫੋਟੋਸ਼ੂਟ ਕੀਤਾ ਗਿਆ ਸੀ।
ਸੌਰਵ ਨੇ ਅੱਗੇ ਲਿਖਿਆ ਕਿ ਫੋਟੋਸ਼ੂਟ ਦੀਆਂ ਤਸਵਿਰਾਂ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਸਹਾਇਤਾ ਲਈ ਅੱਗੇ ਆਏ ਤੇ ਮੈਨੂੰ ਮੈਸੇਜ ਕਰ ਰਹੇ ਹਨ। ਮਾਡਲ ਮੁਸਕੁਰਾ ਰਹੀ ਹੈ ਇਸ ਦਾ ਮਤਲਬ ਹੈ ਕਿ ਸਾਨੂੰ ਮਿਲ ਕੇ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਏਗਾ। ਫੋਟੋਗ੍ਰਾਫਰਾਂ ਲਈ ਤੁਹਾਡੇ ਸਭ ਦੀ ਮੁਸਕੁਰਾਹਟ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਉਮੀਦ ਹੈ ਕਿ ਕੁਝ ਨਾਸਮਝ ਲੋਕ ਇਸ ਸੰਦੇਸ਼ ਨੂੰ ਸਮਝਣ।
ਪਟਨਾ: ਹੜ੍ਹ ਦੇ ਪਾਣੀ ਵਿੱਚ ਮਾਡਲ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ, ਤਸਵੀਰਾਂ ਵਾਇਰਲ
Leave a comment
Leave a comment