ਦੇਰ ਰਾਤ ਤੱਕ ਐਲਾਨੇ ਜਾ ਸਕਦੇ ਨੇ ਬਿਹਾਰ ਚੋਣਾਂ ਦੇ ਨਤੀਜੇ, ਚੋਣ ਕਮਿਸ਼ਨ ਨੇ ਦੱਸਿਆ ਵੱਡਾ ਕਾਰਨ

TeamGlobalPunjab
1 Min Read

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਹਾਲੇ ਤਕ ਜਾਰੀ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 1 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ‘ਚ ਹੋ ਰਹੀ ਦੇਰੀ ਦਾ ਕਾਰਨ ਚੋਣ ਕਮਿਸ਼ਨ ਨੇ ਦੱਸਦੇ ਹੋਏ ਕਿਹਾ ਕਿ ਕਰੋਰੋਨਾ ਮਹਾਮਾਰੀ ਕਾਰਨ ਵੋਟਾਂ ਦੀ ਕਾਉਂਟਿੰਗ ਕਰਨ ‘ਚ ਮੁਸ਼ਕਿਲ ਆ ਰਹੀ ਹੈ। ਕੋਰੋਨਾ ਪ੍ਰੋਟੋਕਾਲ ਕਾਰਨ ਨਤੀਜੇ ਆਉਣ ‘ਚ ਦੇਰੀ ਹੋ ਰਹੀ ਹੈ।

ਇਸ ਤੋਂ ਇਲਾਵਾ ਕਈ ਸੈਂਟਰਾਂ ‘ਤੇ 51 ਰਾਊਂਡਾਂ ‘ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੇਰ ਰਾਤ ਤਕ ਚੱਲ ਸਕਦੀ ਹੈ।

ਚੋਣ ਕਮਿਸ਼ਨ ਮੁਤਾਬਕ ਇਸ ਵਾਰ ਬਿਹਾਰ ‘ਚ ਕੁੱਲ 4.10 ਵੋਟਾਂ ਪਾਈਆਂ ਗਈਆਂ ਹਨ। ਦੁਪਹਿਰ ਤੱਕ ਸਿਰਫ਼ ਇੱਕ ਕਰੋੜ ਹੀ ਕਾਉਂਟਿੰਗ ਹੋ ਸਕੀ। ਇਸ ਤੋਂ ਪਹਿਲਾਂ 25-26 ਰਾਊਂਡ ਦੀ ਗਿਣਤੀ ਹੁੰਦੀ ਸੀ। ਇਸ ਵਾਰ 35 ਰਾਊਂਡ ਤਕ ਗਿਣਤੀ ਹੋਣੀ ਹੈ। ਇਸ ਲਈ ਦੇਰ ਰਾਤ ਤਕ ਨਤੀਜੇ ਐਲਾਨੇ ਜਾ ਸਕਦੇ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਕਿਹਾ ਕਿ ਜ਼ਿਆਦਾ ਬੂਥ ਹੋਣ ਦੇ ਕਾਰਨ ਇਸ ਵਾਰ ਜ਼ਿਆਦਾ ਈਵੀਐਮ ਮਸ਼ੀਨਾ ਦਾ ਇਸਤੇਮਾਲ ਕੀਤਾ ਗਿਆ ਸੀ।

Share this Article
Leave a comment