ਦੁਨੀਆਂ ਦਾ ਅਜਿਹਾ ਪਿੰਡ ਜਿਹੜਾ ਆਉਣ ਵਾਲੇ ਦਿਨਾਂ ‘ਚ ਹੋ ਜਾਵੇਗਾ ਖਤਮ! ਜਾਣੋ ਵਜ੍ਹਾ

TeamGlobalPunjab
1 Min Read

ਦੁਨੀਆਂ ਵਿੱਚ ਅੱਜ ਹਾਲਾਤ ਇਹ ਬਣ ਗਏ ਹਨ ਕਿ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ ਅਤੇ ਜਿਸ ਦਾ ਅਸਰ ਗਲੋਬਲ ਵਾਰਮਿੰਗ ‘ਤੇ ਹੋ ਰਿਹਾ ਹੈ। ਇਸ ਦਾ ਅਸਰ  ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਸੀਟੀਓ ਪਰਿਹਾਨ ‘ਤੇ ਦੇਖਿਆ ਜਾ ਸਕਦਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਪਿੰਡ ਦਾ ਘੇਰਾ ਲਗਾਤਾਰ ਘਟਦਾ ਜਾ ਰਿਹਾ ਹੈ ਕਿਉਂਕਿ ਗਲੋਬਲ ਵਾਰਮਿੰਗ ਕਾਰਨ ਇੱਥੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

 ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਇਹ ਪਿੰਡ ਖਾਲੀ ਹੋ ਜਾਵੇਗਾ। ਇੱਥੋਂ ਦੇ ਹਾਲਾਤ ਕੁਝ ਇਸ ਕਦਰ ਖਰਾਬ ਹੋ ਗਏ ਹਨ ਕਿ ਕੋਈ ਧਰਤੀ ‘ਤੇ ਤੁਰ ਨਹੀਂ ਸਕਦਾ। ਇੱਥੋਂ ਤੱਕ ਕਿ ਬੱਚੇ ਸਕੂਲ ਵੀ ਕਿਸ਼ਤੀ ਰਾਹੀਂ ਜਾਂਦੇ ਹਨ। ਪਿੰਡ ਵਿੱਚ ਪਾਣੀ ਦਾ ਪੱਧਰ ਹਰ ਸਾਲ 4 ਸੈਮੀ ਵਧ ਜਾਂਦਾ ਹੈ।

ਦੱਸ ਦਈਏ ਕਿ ਪਤਾ ਇਹ ਵੀ ਲੱਗਾ ਹੈ ਕਿ ਸੀਤੋ ਪਰਿਹਾਨ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਸਾਧਨ ਨਹੀਂ ਹੈ ਅਤੇ ਇਹ ਪੂਰਾ ਪਿੰਡ ਪਾਣੀ ਲਈ ਖੂਹਤੇ ਹੀ ਨਿਰਭਰ ਕਰਦਾ ਹੈ ਅਤੇ ਇੱਥੋਂ ਦੇ ਹਾਲਾਤ ਇਸ ਕਦਰ ਖਰਾਬ ਹੋ ਚੁਕੇ ਹਨ ਕਿ  ਬਹੁਤੇ ਘਰ ਪਾਣੀ ਵਿਚ ਡੁੱਬ ਚੁਕੇ ਹਨ।

- Advertisement -

Share this Article
Leave a comment