ਇਜ਼ਰਾਇਲ ਦੂਤਾਵਾਸ ਧਮਾਕੇ ਦੇ ਸ਼ੱਕੀਆਂ ਦੀਆਂ ਤਸਵੀਰਾਂ NIA ਨੇ ਕੀਤੀਆਂ ਜਾਰੀ, ਲੱਖਾਂ ਦਾ ਇਨਾਮ ਐਲਾਨਿਆ

TeamGlobalPunjab
2 Min Read

ਨਵੀਂ ਦਿੱਲੀ :  ਇਸ ਸਾਲ ਜਨਵਰੀ ਮਹੀਨੇ ‘ਚ ਦਿੱਲੀ ਵਿਖੇ ਇਜ਼ਰਾਈਲੀ ਅੰਬੈਸੀ ਦੇ ਕੋਲ ਹੋਏ ਧਮਾਕੇ ਵਿੱਚ ਸ਼ਾਮਲ ਦੋ ਸ਼ੱਕੀ ਵਿਅਕਤੀਆਂ ਦੀ ਤਸਵੀਰਾਂ ਸਾਹਮਣੇ ਆਈਆਂ ਹਨ। NIA ਨੇ ਸੀਸੀਟੀਵੀ ਫੁਟੇਜ ਦੀਆਂ ਇਹ ਤਸਵੀਰਾਂ ਜਾਰੀ ਕੀਤੀਆਂ ਹਨ। ਐੱਨ.ਆਈ.ਏ. ਨੇ ਇਨ੍ਹਾਂ ਦੋਨਾਂ ਦੀ ਜਾਣਕਾਰੀ ਦੇਣ ਵਾਲਿਆਂ ਲਈ 10-10 ਲੱਖ ਦਾ ਇਨਾਮ ਵੀ ਐਲਾਨਿਆ ਹੈ।

 

ਤਸਵੀਰ ਵਿੱਚ ਦੋ ਸ਼ੱਕੀ ਨਜ਼ਰ ਆ ਰਹੇ ਹਨ। ਦੋਨਾਂ ਨੇ ਚਿਹਰੇ ‘ਤੇ ਮਾਸਕ ਲਗਾਇਆ ਹੋਇਆ ਸੀ। 29 ਜਨਵਰੀ 2021 ਨੂੰ ਇਜ਼ਰਾਈਲੀ ਦੂਤਾਵਾਸ ਦੇ ਬਾਹਰ IED ਧਮਾਕਾ ਹੋਇਆ ਸੀ। ਇਸ ਤਸਵੀਰ ਵਿੱਚ ਦੋ ਸ਼ੱਕੀ ਬੰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ।

- Advertisement -

 

ਇਹ ਮਾਮਲਾ ਪਹਿਲਾਂ ਸਪੈਸ਼ਲ ਸੈੱਲ ਕੋਲ ਸੀ, ਜਿਸ ਤੋਂ ਬਾਅਦ ਕੇਸ NIA ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਧਮਾਕੇ ਨਾਲ ਜੁੜੀ ਰਿਪੋਰਟ ਰੋਹਿਣੀ ਫਾਰੇਂਸਿਕ ਲੈਬ ਨੇ NIA ਨੂੰ ਸੌਂਪ ਦਿੱਤੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਧਮਾਕਾ ਘੱਟ ਤੀਬਰਤਾ ਦਾ ਸੀ।

- Advertisement -

NIA ਵਲੋਂ ਸ਼ੱਕੀ ਵਿਅਕਤੀਆਂ ਦੀ CCTV ਫੂਟੇਜ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ।‌‌ ਹਲਾਂਕਿ ਇਨ੍ਹਾਂ ਦੇ ਚਿਹਰੇ ਢਕੇ ਹੋਏ ਹਨ।

ਵੇਖੋ ਧਮਾਕਾ ਕਰਨ ਵਾਲੇ ਦੋ ਸ਼ੱਕੀਆਂ ਦੀ ਵੀਡੀਓ ਅਤੇ ਤਸਵੀਰਾਂ

 

 

ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ। ਸਪੈਸ਼ਲ ਸੈੱਲ ਨੇ ਹੀ ਅੰਬੈਸੀ ਦੇ ਆਸਪਾਸ ਅਤੇ ਰੂਟਾਂ ਦੀ ਕਈ CCTV ਦੀ ਫੁਟੇਜ ਖੰਗਾਲੀ ਸੀ, ਜਿਸ ਵਿੱਚ ਇਹ ਚਿਹਰੇ ਕੈਦ ਹੋਏ ਸਨ।

ਦੱਸ ਦਈਏ ਕਿ ਇਜ਼ਰਾਈਲ ਵਲੋਂ ਨਵੀਂ ਦਿੱਲੀ ਸਥਿਤ ਇਜ਼ਰਾਈਲੀ ਦੂਤਾਵਾਸ ਦੇ ਕੋਲ ਹੋਏ ਧਮਾਕੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ।

 

Share this Article
Leave a comment