Home / News / ਬਟਾਲੀਅਨ ਤੋਂ ਸੇਵਾਮੁਕਤ  ਫ਼ੌਜੀ ਨੇ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ, ਹੋਣ ਵਾਲੀਆਂ ਚੋਣਾਂ ਨੂੰ ਬੈਲੇਟ ਰਾਹੀਂ ਕਰਵਾਉਣ ਦੀ ਕੀਤੀ ਅਪੀਲ

ਬਟਾਲੀਅਨ ਤੋਂ ਸੇਵਾਮੁਕਤ  ਫ਼ੌਜੀ ਨੇ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ, ਹੋਣ ਵਾਲੀਆਂ ਚੋਣਾਂ ਨੂੰ ਬੈਲੇਟ ਰਾਹੀਂ ਕਰਵਾਉਣ ਦੀ ਕੀਤੀ ਅਪੀਲ

ਚੰਡੀਗੜ੍ਹ (ਬਿੰਦੂ ਸਿੰਘ) – ਕੋਰੋਨਾ ਮਹਾਂਮਾਰੀ ਤੇ ਈਵੀਐਮ ਮਸ਼ੀਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ 14 ਪੰਜਾਬ (ਨਾਭਾ ਅਕਾਲ ) ਬਟਾਲੀਅਨ ਤੋਂ ਸੇਵਾਮੁਕਤ  ਫ਼ੌਜੀ ਕੈਪਟਨ ਅਮਰ ਜੀਤ ਕੁਮਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਇਕ ਪੱਤਰ ਲਿਖ ਕੇ ਪੰਜ ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ਨੂੰ ਬੈਲੇਟ ਰਾਹੀਂ ਕਰਵਾਉਣ ਦੀ ਅਪੀਲ ਕੀਤੀ ਹੈ ।

ਕੈਪਟਨ ਅਮਰਜੀਤ ਕੁਮਾਰ ਨੇ ਵੋਟਰਜ਼ ਪ੍ਰੋਟੈਕਸ਼ਨ ਫੋਰਮ ਵੱਲੋਂ ਲਿਖੇ ਇਸ ਪੱਤਰ ‘ਚ ਕੌਮਿਕ ਕੋਨ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਖਤਰੇ ਨੂੰ ਲੈ ਕੇ ਵੋਟਾਂ ਪਾਉਣ ਦੇ ਢੰਗ ਤਰੀਕੇ ‘ਚ ਈਵੀਐਮ ਦੀ ਜਗ੍ਹਾ ਬੈਲੇਟ ਰਾਹੀਂ ਵੋਟਾਂ ਪਾਉਣ ਨੂੰ ਤਰਜੀਹ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨਾਲੋਂ ਕਿਤੇ ਜ਼ਿਆਦਾ ਵੋਟਰ ਇਸ ਸਾਰੇ ਹਾਲਾਤ ਵਿਚ ਖ਼ਤਰੇ ‘ਚ ਪੈ ਸਕਦੇ ਹਨ ਕਿਉਂਕਿ ਇਵੇਂ ਮਸ਼ੀਨ ਤੇ ਵਾਰ ਵਾਰ ਬਟਨ ਦਬਾਉਣਾ ਪੈਂਦਾ ਹੈ ।ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਜੇ ਕਰ ਹਰੇਕ ਪੋਲਿੰਗ ਬੂਥ ਤੇ ਚਾਰ ਜਾਂ ਪੰਜ ਬੈਲੇਟ ਬਕਸੇ ਰੱਖ ਦਿੱਤੇ ਜਾਣ ਤਾਂ ਉਸ ਨਾਲ ਕਾਫੀ ਬਚਾਅ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਵੋਟਾਂ ਪਾਉਣ ਦੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਚ ਨਿਬੇੜਿਆ ਜਾ ਸਕਦਾ ਹੈ ਤੇ ਜਿਹੜਾ ਅਪੰਗ ਵਿਅਕਤੀਆਂ ਨੂੰ ਲੰਮੇ ਸਮੇਂ ਤੱਕ ਪੋਲਿੰਗ ਬੂਥ ਤੇ ਇੰਤਜ਼ਾਰ ਵਿੱਚ ਬੈਠਣਾ ਪੈਂਦਾ ਹੈ ਉਸ ਤੋਂ ਵੀ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਜਿੱਥੇ ਇੱਕ ਤੋਂ ਜ਼ਿਆਦਾ ਪੋਲਿੰਗ ਬੂਥ ਹੋਣ ਉਥੇ ਐਂਬੂਲੈਂਸ ਦੀ ਸੇਵਾ ਵੀ ਹਾਜ਼ਰ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿਚ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ।

ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕੋਰੋਨਾ ਕੇਸਾਂ ‘ਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦੇ ਹੋਏ 15 ਜਨਵਰੀ ਤਕ ਹੀ ਕਿਉਂ ਰੈਲੀਆਂ ਜਾਂ ਫਿਰ ਖੁੱਲ੍ਹੇ ਵਿੱਚ ਕੈਂਪੇਨਿੰਗ ਕਰਨ ਨੂੰ ਬੰਦ ਕੀਤਾ ਗਿਆ ਹੈ ਸਗੋਂ ਇਸ ਬਾਰੇ ਅੱਗੇ ਵੀ ਸੋਚਣ ਦੀ ਜ਼ਰੂਰਤ ਹੈ । ਕੁਮਾਰ ਨੇ ਅੱਗੇ ਪੱਤਰ ‘ਚ ਲਿਖਿਆ ਕੀ ਜੇ ਜੇਲ੍ਹ ‘ਚ ਬੈਠਾ ਸਿਆਸਤਦਾਨ ਜੇਲ੍ਹ ਚੋਂ ਹੀ ਚੋਣਾਂ ਲੜ ਸਕਦਾ ਹੈ ਤਾਂ ਫੇਰ ਉਥੇ ਮੁਲਜ਼ਮ ਜਾਂ ਮੁਜਰਮਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ।

Check Also

ਡੌਨਲਡ ਟਰੰਪ ਨੇ ਟੈਕਸਾਸ ਵਿੱਚ 19 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਨੂੰ ਲੈ ਕੇ ਜੋਅ ਬਾਇਡਨ ‘ਤੇ ਸਧਿਆ ਨਿਸ਼ਾਨਾ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਬੰਦੂਕ ਸੁਧਾਰਾਂ ਦੀ ਵੱਧ ਰਹੀ …

Leave a Reply

Your email address will not be published.