ਟੀਕਾਕਰਨ ਦੇ ਤੀਜੇ ਪੜਾਅ ਲਈ ਤਿਆਰ ਰਹੇ ਸਿਹਤ ਵਿਭਾਗ : ਕੈਪਟਨ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਬੰਧਿਤ ਅਧਿਕਾਰੀਆਂ ਨੂੰ ਸੋਮਵਾਰ ਤੋਂ 18-45 ਸਾਲ ਵਰਗ ਦੇ ਪਛਾਣੇ ਗਏ ਸਮੂਹਾਂ ਨੂੰ ਸਰਕਾਰੀ ਹਸਪਤਾਲਾਂ ‘ਚ ਟੀਕਾ ਲਗਾਉਣ ਲਈ ਤਿਆਰ ਰਹਿਣ ਲਈ ਕਿਹਾ ਹੈ । ਰਾਜ ਨੂੰ ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਤੋਂ ਇਸ ਹਫ਼ਤੇ ਦੇ ਅਖੀਰ ਵਿਚ 1 ਲੱਖ ਖੁਰਾਕਾਂ ਆਉਣਗੀਆਂ।

- Advertisement -

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪੜਾਅ-3 ਲਈ ਪਹਿਲ ਸਮੂਹਾਂ ਦੀ ਟੀਕਾਕਰਨ ਦੀ ਖੁਰਾਕ ਆਉਂਦੇ ਸਾਰ ਹੀ ਸ਼ੁਰੂ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ, ਜੋ ਇਕ ਵਰਚੁਅਲ ਕੋਵਿਡ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਡਾਕਟਰੀ ਸਮੱਸਿਆਵਾਂ ਤੋਂ ਇਲਾਵਾ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਦੀ ਹਦਾਇਤ ਕੀਤੀ।

ਰਾਜ ਸਰਕਾਰ ਨੇ ਟੀਕਾਕਰਣ ਦੇ ਫੇਜ਼-III ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਤੋਂ 30 ਲੱਖ ਟੀਕਾ ਖੁਰਾਕਾਂ ਦਾ ਆਦੇਸ਼ ਦਿੱਤਾ ਸੀ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਪੰਜਾਬ ਨੂੰ ਇਸ ਆਦੇਸ਼ ਦੇ ਵਿਰੁੱਧ 3.30 ਲੱਖ ਟੀਕੇ ਹੀ ਅਲਾਟ ਕੀਤੇ ਹਨ।

ਮੁੱਖ ਮੰਤਰੀ ਨੇ ਵੱਖ-ਵੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਜੋ ਮਹਾਂਮਾਰੀ ਦੀ ਦੂਜੀ ਘਾਤਕ ਲਹਿਰ ਦੇ ਵਿਰੁੱਧ ਲੜਨ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਭੇਜ ਰਹੇ ਸਨ।

ਉਨ੍ਹਾਂ ਮੀਟਿੰਗ ਨੂੰ ਦੱਸਿਆ ਕਿ ਟਾਟਾ ਗਰੁੱਪ ਵੱਲੋਂ 500 ਆਕਸੀਜ਼ਨ ਕੰਸਨਟ੍ਰੇਟਰ ਅਤੇ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ 200 ਹੋਰ ਆਕਸੀਜ਼ਨ ਕੰਸਨਟ੍ਰੇਟਰ ਸੂਬੇ ਲਈ ਭੇਜੇ ਗਏ ਹਨ।

- Advertisement -
Share this Article
Leave a comment