ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਜਗਤ ਰਾਮ ਨੇ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਇੱਕ ਚਿੱਠੀ ਲਿਖ ਕੇ ਤਰਲ ਆਕਸੀਜਨ ਦਾ ਕੋਟਾ ਵਧਾਉਣਾ ਦੀ ਬੇਨਤੀ ਕੀਤੀ ਹੈ।
ਡਾ. ਜਗਤ ਰਾਮ ਨੇ ਚਿੱਠੀ ‘ਚ ਲਿਖਿਆ ਹੈ ਪੀਜੀਆਈ-ਐਮਈਆਰ ਲਈ ਤਰਲ ਮੈਡੀਕਲ ਆਕਸੀਜਨ ਗੈਸ ਦੇ ਕੋਟੇ ਨੂੰ 20 ਐਮ.ਟੀ. ਤੋਂ ਵਧਾ ਕੇ 40 ਐਮ.ਟੀ. ਕਰ ਦਿੱਤਾ ਜਾਵੇ।
ਉਹਨਾ ਚਿੱਠੀ ‘ਚ ਕਿਹਾ ਕਿ ਪੀ.ਜੀ.ਆਈ.ਐੱਮ.ਈ.ਆਰ., ਚੰਡੀਗੜ੍ਹ ਰਾਸ਼ਟਰੀ ਮਹੱਤਤਾ ਦਾ ਇਕ ਇੰਸਟੀਚਿਊਟ ਹੈ ਜਿਹੜਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਮਰੀਜ਼ਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਪੂਰਾ ਕਰਦਾ ਹੈ। ਵਰਤਮਾਨ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਕੋਵਿਡ ਦੇ ਨਾਲ-ਨਾਲ ਗੈਰ-ਕੋਵਿਡ ਮਰੀਜ਼ਾਂ ਨੂੰ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ । ਇਨ੍ਹਾਂ ਵਿਚ ਸੁਪਰ-ਸਪੈਸ਼ਲਿਟੀ ਸੇਵਾਵਾਂ ਜਿਵੇਂ ਕਿ, ਨਿਉਰੋਸਰਜੀ, ਕਾਰਡੀਓਲੌਜੀ. ਓਨਕੋਲੋਜੀ, ਸਦਮੇ ਦੀ ਦੇਖਭਾਲ ਦਾ ਕਾਰਜ ਵੀ ਹੁੰਦਾ ਹੈ। ਦੂਜੇ ਰਾਜਾਂ ਵਿੱਚ ਇਸ ਕਿਸਮ ਦੀਆਂ ਸੇਵਾਵਾਂ ਉਪਲੱਬਧ ਨਾ ਹੋਣ ਦੀ ਵਜ੍ਹਾ ਕਰਕੇ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਵੱਲ ਭੱਜਣਾ ਪੈ ਰਿਹਾ ਹੈ।
ਉਹਨਾਂ ਚਿੱਠੀ ‘ਚ ਵੇਰਵਾ ਦਿੰਦਿਆਂ ਅੱਗੇ ਕਿਹਾ “ਮੈਂ ਤੁਹਾਡੇ ਧਿਆਨ ਵਿਚ ਇਹ ਦੱਸਣਾ ਚਾਹੁੰਦਾ ਹਾਂ ਕਿ ਤਕਰੀਬਨ 1886 ਇਨਡੋਰ ਮਰੀਜ਼ ਹਨ, ਜਿਸ ਵਿੱਚ ਵੱਖ-ਵੱਖ ਕੇਂਦਰਾਂ ਦੇ 1017 ਮਰੀਜ਼, ਆਈਸੀਯੂ ਵਿਚ 194 ਅਤੇ ਐਮਰਜੈਂਸੀ ਵਿਚ 277 ਮਰੀਜ਼ਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ 100 ਹੋਰ ਮਰੀਜ਼ਾਂ ਤੋਂ ਇਲਾਵਾ ਕੋਵਿਡ ਅਤੇ ਆਕਸੀਜਨ ਸਹਾਇਤਾ ਲਈ ਲੋੜੀਂਦੇ ਗੈਰ-ਕੋਵਿਡ ਮਰੀਜ ਵੱਖ-ਵੱਖ ਕੇਂਦਰਾਂ ‘ਚ ਦਾਖਲ ਹਨ। ਪਿਛਲੇ ਕੁੱਝ ਦਿਨਾਂ ਤੋਂ ਪੀਜੀਆਈ ਐਮਰਜੈਂਸੀ ਵਿੱਚ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਆਕਸੀਜਨ ਗੈਸ ਦੀ ਖਪਤ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ 20 ਐਮਟੀ ਤਰਲ ਮੈਡੀਕਲ ਆਕਸੀਜਨ ਨਿਰਧਾਰਤ ਕੀਤੀ ਗਈ ਹੈ ਅਤੇ ਮੌਜੂਦਾ ਸਮੇਂ ਵਿੱਚ ਅਸੀਂ ਪਹਿਲਾਂ ਹੀ 20 ਐਮਟੀ ਤਰਲ ਆਕਸੀਜਨ ਦੀ ਖਪਤ ਕਰ ਰਹੇ ਹਾਂ।
ਡਾ. ਜਗਤ ਰਾਮ ਨੇ ਕਿਹਾ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਸਾਫ ਹੈ ਕਿ ਕੋਰੋਨਾ ਦੇ ਮਰੀਜ ਹੋਰ ਤੇਜ਼ੀ ਨਾਲ ਵਧ ਸਕਦੇ ਹਨ। ਕੋਵਿਡ ਪੋਜੀਟਿਵ ਮਰੀਜ਼ਾਂ ਦੀ ਵੱਧ ਰਹੀ ਭੀੜ ਨਾਲ ਸਿੱਝਣ ਲਈ ਇੰਸਟੀਚਿਟ ਨੂੰ ਇਲਾਜ ਲਈ ਵਧੇਰੇ ਤਰਲ ਮੈਡੀਕਲ ਆਕਸੀਜਨ ਦੀ ਜ਼ਰੂਰਤ ਹੋਏਗੀ ।
ਆਖਰ ‘ਚ ਨਿਰਦੇਸ਼ਕ ਜਗਤ ਰਾਮ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਭਾਗ ਨੂੰ ਵੀ ਇਸ ਤਕਰੀਰ ‘ਤੇ ਗੌਰ ਕਰਨ ਲਈ ਬੇਨਤੀ ਕੀਤੀ ਜਾਵੇ ।